ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਆਪਣੇ ਖੂਨ-ਪਸੀਨੇ ਨਾਲ ਬੀਜੀ ਕਿਸਾਨ ਦੀ ਫ਼ਸਲ ਦੀ ਮੰਡੀ ‘ਚ ਖਰੀਦ ਨਾ ਹੋਣ ਕਾਰਨ ਦੇਸ਼ ਦੇ ਅੰਨਦਾਤਾ ਵਿੱਚ ਪ੍ਰਸ਼ਾਸਨ ਪ੍ਰਤੀ ਬੇਹੱਦ ਗੁੱਸਾ ਵੇਖਣ ਨੂੰ ਮਿਲਿਆ ਹੈ। ਇਸ ਗੁੱਸੇ ਦਾ ਕਾਰਨ ਬੀਤੇ ਕਈ ਦਿਨਾਂ ਤੋਂ ਆਪਣੀ ਝੋਨੇ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਰੁਲ ਰਹੇ ਕਿਸਾਨਾਂ ਉੱਤੇ ਪ੍ਰਸ਼ਾਸਨ ਦਾ, ਸਰਕਾਰ ਦਾ ਧਿਆਨ ਨ ਹੋਣਾ ਹੈ।

ਅਜਿਹਾ ਹੀ ਇੱਕ ਮਾਮਲਾ  ਪੰਜਾਬ ਦੇ ਸੰਗਰੁਰ ਸੂਬੇ ਦੇ ਭਵਾਨੀਗੜ੍ਹ ਤੋਂ ਆਇਆ  ਹੈ, ਜਿੱਥੇ ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਠੱਗੀ ਕਾਰਨ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ।  ਪੂਰੀ ਜਾਣਕਾਰੀ ਦਿੰਦਿਆਂ ਤੁਹਾਨੂੰ ਦੱਸ ਦਈਏ ਪਿਛਲੇ ਕੁੱਝ ਸਮੇ ਤੋਂ ਆਪਣੀ ਫ਼ਸਲ ਦੀ ਖਰੀਦ ਕਰਵਾਉਣ ਲਈ ਅੰਨਦਾਤਾ ਮੰਡੀਆਂ ‘ਚ ਧੱਕੇ ਖਾ ਰਿਹਾ ਸੀ।  ਅਜਿਹੀ ਸਥਿਤੀ ਵਿੱਚ, ਜਦੋਂ ਕਿਸਾਨ ਦੀ ਫਸਲ ਦੀ ਖਰੀਦ ਦੀ ਤਿਆਰੀ ਹੋਈ ਤਾਂ ਭਵਾਨੀਗੜ੍ਹ ਨੇੜੇ ਚੰਨੋ ਮੰਡੀ ਵਿੱਚ ਕਿਸਾਨਾਂ ਵੱਲੋਂ ਅੱਧਾ ਕਿੱਲੋ ਤੋਂ 300 ਗ੍ਰਾਮ ਝੋਨਾ ਵਜ਼ਨ ਦਾ ਮਾਮਲਾ ਸਾਹਮਣੇ ਆਇਆ। ਕਿਸਾਨਾਂ ਨੂੰ ਜਦੋ ਪਤਾ ਚਲਿਆ ਕਿ, ਆੜ੍ਹਤੀ ਅਤੇ ਤੋਲਣ ਵਾਲੇ ਉਨ੍ਹਾਂ ਨੂੰ ਚੱਟ ਰਹੇ ਹਨ ਤਾਂ ਕਿਸਾਨਾ ਨੇ ਝੋਨੇ ਦਾ ਵਜ਼ਨ ਤੋਲਣ ਤੋਂ ਰੋਕ ਦਿੱਤਾ ਅਤੇ ਮੰਡੀ ਵਿਚ ਹੀ ਆੜ੍ਹਤੀਆਂ ਖਿਲਾਫ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦੇਖ ਕੇ ਆੜ੍ਹਤੀ ਅਤੇ ਫਸਲ ਤੋਲਣ ਵਾਲਾ ਵਿਅਕਤੀ ਉੱਥੋਂ ਫਰਾਰ ਹੇ ਗਏ। ਮਾਰਕੀਟ ਕਮੇਟੀ ਵਲੋਂ ਮੌਕੇ ’ਤੇ ਪਹੁੰਚੇ ਸੁਪਰਵਾਈਜ਼ਰ ਨੇ ਕਿਹਾ ਕਿ ਜਿਹੜੇ ਆੜ੍ਹਤੀ ਕਿਸਾਨਾਂ ਨੂੰ ਠੱਗ ਰਹੇ ਸਨ, ਉਨ੍ਹਾਂ ਨੂੰ ਬੇਵਕੂਫ ਬਣਾ ਰਹੇ ਸਨ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਉੱਤੇ  ਭਾਰੀ ਜੁਰਮਾਨਾ ਵੀ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ, ਅਸੀਂ ਕਿਸਾਨਾਂ ਨੂੰ ਨੁਕਸਾਨ ਨਹੀਂ ਹੋਣ ਦੇਵਾਂਗੇ।

 

 

 

 

 

 

LEAVE A REPLY