ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬੀਤੀ ਸੋਮਵਾਰ ਰਾਤ ਭਵਾਨੀਗੜ੍ਹ-ਸੁਨਾਮ ਮੁੱਖ ਰੋਡ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਦੀ ਦੁਖਦਾਈ ਮੌਤ ਹੋ ਗਈ ਹੈ।  ਇਹ ਹਾਦਸਾ ਸੜਕ ‘ਤੇ ਖਰਾਬ ਹਾਲਤ ਵਿੱਚ ਟੈਂਕਰ ਖੜ੍ਹੇ ਹੋਣ ਕਾਰਨ ਵਾਪਰਿਆ ਹੈ।

ਹਾਦਸੇ ਤੋਂ ਸੰਬੰਧਿਤ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ, ਬੀਤੀ ਰਾਤ ਸੋਮਵਾਰ ਨੂੰ ਇਹ ਪਰਿਵਾਰ ਗੱਡੀ ਡਸਟਰ ਵਿੱਚ ਸਵਾਰ ਹੋ ਕੇ ਭਵਾਨੀਗੜ ਤੋਂ ਸੁਨਾਮ ਵੱਲ਼ ਜਾ ਰਿਹਾ ਸੀ ਕਿ, ਰਸਤੇ ‘ਚ ਪੈਂਦੇ ਪਿੰਡ ਘਰਚੋ ਅਤੇ ਝਨੇਦੀ ਦੇ ਵਿਚਕਾਰ ਮੁੱਖ ਸੜਕ ਉੱਤੇ ਖੜੇ ਇੱਕ ਟੈਂਕਰ ਨਾਲ ਕਾਰ ਦੀ ਟਕੱਰ ਹੋ ਗਈ। ਇਸ ਭਿਆਨਕ ਹਾਦਸੇ ‘ਚ ਕੁਝ ਮਿੰਟ ‘ਚ ਹੀ ਸਾਰੇ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ । ਇਨ੍ਹਾਂ ਪਰਿਵਾਰਿਕ ਮੈਂਬਰਾਂ ਵਿੱਚ ਡਰਾਈਵਿੰਗ ਕਰ ਰਿਹੇ ਹਰੀਸ਼ ਕੁਮਾਰ, ਉਸ ਦੀ ਪਤਨੀ ਮੀਨਾ ਰਾਣੀ, ਪੁੱਤਰ ਰਾਹੁਲ ਕੁਮਾਰ ਅਤੇ 4 ਸਾਲ ਦੀ ਭਤੀਜੀ ਸਮੇਤ ਦੀਪਕ ਕੁਮਾਰ ਅਤੇ ਉਸਦੀ ਪਤਨੀ  ਨਿਵਾਸੀ ਸੁਨਾਮ ਦੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਮ੍ਰਿਤਕ  ਦੇ ਭਤੀਜੇ ਨੇ ਦੱਸਿਆ ਕਿ, ਬੀਤੀ ਰਾਤ ਉਹਨਾਂ ਦਾ ਪਰਿਵਾਰ ਵਿਆਹ ‘ਚ ਸ਼ਾਮਿਲ ਹੋ ਕੇ ਭਵਾਨੀਗੜ ਤੋਂ ਸੁਨਾਮ ਵਾਪਸ ਪਰਤ ਰਿਹਾ ਸੀ। ਉਸਨੇ ਦੱਸਿਆ ਕਿ ਧਿਆਨ ਨ ਜਾਣ ਕਾਰਨ ਉਨ੍ਹਾਂ ਦੀ ਗੱਡੀ ਦੀ ਸੜਕ ਉੱਤੇ ਖੜੇ ਟੈਂਕਰ ਨਾਲ ਟਕੱਰ ਵੱਜੀ, ਜਿਸ ਕਾਰਨ ਉਸਦੇ ਚਾਚਾ, ਚਾਚੀ,  ਅਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਦੂਜੇ ਪਾਸੇ ਥਾਣਾ ਭਵਾਨੀਗੜ ਦੇ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟੈਂਕਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

LEAVE A REPLY