ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਾਲੀਵੁੱਡ ਦੇ ਦਮਦਾਰ ਅਤੇ ਮਜੇਦਾਰ ਅਭਿਨੇਤਾ ਸਲਮਾਨ ਖਾਨ, ਜੋ ਕਿ ਆਪਣੀ ਐਕਟਿੰਗ ਅਤੇ ਆਪਣੇ ਡਾਇਲੋਗ ਕਾਰਨ ਜਾਣੇ ਤੇ ਪਸੰਦ ਕੀਤੇ ਜਾਂਦੇ ਹਨ। ਤੁਹਾਨੂੰ ਦੱਸ ਦਈਏ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਸਿੰਘ ਦੀ ਸ਼ਖਸਿਆਤ ਵੀ ਕਿਸੇ ਫਿਲਮੀ ਸਿਤਾਰੇ ਤੋਂ ਘੱਟ ਨਹੀਂ। ਪਿਛਲੇ 25 ਸਾਲਾਂ ਤੋਂ ਸ਼ੇਰਾ ਸਲਮਾਲ ਖਾਨ ਦੇ ਬਾਡੀਗਾਰਡ ਵਜੋਂ ਉਨ੍ਹਾਂ ਦੀ ਸੁਰੱਖਿਆ ਕਰ ਰਿਹਾ ਹੈ। ਸ਼ੇਰਾ ਦਾ ਕਹਿਣਾ ਹੈ ਕਿ, ਉਸ ਦਾ ਸਲਮਾਲ ਖਾਨ ਨਾਲ ਬਹੁਤ ਹੀ ਗੂੜ੍ਹਾ ਰਿਸ਼ਤਾ ਬਣਿਆ ਹੋਇਆ ਹੈ ਅਤੇ ਸਮੇ ਦੇ ਨਾਲ-ਨਾਲ ਉਨ੍ਹਾਂ ਦਾ ਇਹ ਰਿਸ਼ਤਾ ਹੋਰ ਵੀ ਪੱਕਾ ਹੁੰਦਾ ਜਾ ਰਿਹਾ ਹੈ। ਸਲਮਾਨ ਖਾਨ ਨੇ ਆਪਣੇ ਅਤੇ ਸ਼ੇਰਾ ਦੀ 25 ਸਾਲ ਵਰ੍ਹੇਗੰਡ ਮੌਕੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ।

ਸਲਮਾਲ ਖਾਨ ਦੇ ਬਾਡੀਗਾਰਡ ਵਜੋਂ ਪਹਿਚਾਣੇ ਜਾਣ ਵਾਲੇ ਸ਼ੇਰਾ ਦਾ ਅਸਲ ਨਾਂ ਗੁਰਮੀਤ ਸਿੰਘ ਜੌਲੀ ਹੈ। ਸੁਣਨ ‘ਚ ਆਇਆ ਹੈ ਕਿ, ਗੁਰਮੀਤ ਉਰਫ਼ ਸ਼ੇਰਾ ਆਪਣੇ ਬਾਡੀਗਾਰਡ ਵਜੋਂ ਸੇਵਾ ਦੇਣ ਦਾ ਸਲਮਾਨ ਖਾਨ ਤੋਂ 2 ਕਰੋੜ ਰੁਪਏ ਸਲਾਨਾ ਕਮਾਉਂਦੇ ਹਨ। ਸ਼ੇਰਾ ਬਾਡੀਬਿਲਡਿੰਗ ਦਾ ਸ਼ੌਂਕ ਵੀ ਰੱਖਦੇ ਹਨ ਅਤੇ ਉਹ 2 ਵਾਰ ਜੂਨੀਅਰ ਮਿਸਟਰ ਮੁੰਬਈ ਤੇ ਮਿਸਟਰ ਮਹਾਰਾਸ਼ਟਰ ਰਹਿ ਚੁੱਕੇ ਹਨ ।

View this post on Instagram

25 years and still Being strong . . @beingshera

A post shared by Chulbul Pandey (@beingsalmankhan) on

ਸ਼ੇਰਾ ਦੇ ਪਿਤਾ ਦਾ ਮੁੰਬਈ ਵਿੱਚ ਵਰਕਸ਼ਾਪ ਹੈ। ਇਨ੍ਹਾਂ ਦੇ ਪਿਤਾ ਪਿਆਰ ਨਾਲ ਗੁਰਮੀਤ ਸਿੰਘ ਜੌਲੀ ਨੂੰ ਸ਼ੇਰਾ ਬੁਲਾਉਂਦੇ ਹਨ ਅਤੇ ਹੁਣ ਇਸ ਨਾਂ ਨਾਲ ਹੀ ਗੁਰਮੀਤ ਨੂੰ ਜਾਣਿਆ ਜਾਂਦਾ ਹੈ। ਦੱਸ ਦਈਏ ਸਲਮਾਨ ਖਾਨ ਨੂੰ ਸੁਰੱਖਿਆ ਦੇਣ ਲਈ ਇਨ੍ਹਾਂ ਨੂੰ ਸੋਹੇਲ ਖਾਨ ਨੇ ਅੱਪਰੋਚ ਕੀਤਾ ਸੀ।  1995 ਵਿੱਚ ਸੋਹੇਲ ਖਾਨ ਵਿਦੇਸ਼ੀ ਡੌਰੇ ਦੌਰਾਨ ਸ਼ੇਰਾਂ ਦੀ ਕੰਪਨੀ ਦੀ ਸਰਵਿਸ ਲਈ ਸੀ, ਜਿਸ ਸਰਵਿਸ ਤੋਂ ਖੁਸ਼ ਹੋ ਕੇ ਸ਼ੇਰਾਂ ਨੂੰ ਸ਼ੇਰਾ ਨੂੰ ਸਲਮਾਨ ਖਾਨ ਦੀ ਸਕਿਓਰਿਟੀ ਦਾ ਕੰਮ ਸੌਂਪਿਆ ਗਿਆ ਸੀ।

ਉਦੋਂ ਤੋਂ ਲੈਕੇ ਹੁਣ ਤੱਕ ਸ਼ੇਰਾ ਸਲਮਾਨ ਖਾਨ ਦੀ ਸੁੱਰਖਿਆ ਕਰ ਰਿਹਾ ਹੈ ਅਤੇ ਸ਼ੇਰਾ ਸਲਮਾਨ ਖਾਨ ਦੇ ਪਰਿਵਾਰਕ ਮੈਂਬਰਾਂ ਵਾਂਗ ਹਮੇਸ਼ਾ ਉਨ੍ਹਾਂ ਨਾਲ ਦਿਖਾਈ ਦਿੰਦਾ ਹੈ।

LEAVE A REPLY