ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਆਪਣੀ ਲਾਜਵਾਬ ਆਵਾਜ਼ ਦੇ ਦਮ ‘ਤੇ ਫ਼ਰਸ਼ ਤੋਂ ਅਰਸ਼ ‘ਤੇ ਚੜ੍ਹੀ, ਰਾਣੋ ਮੰਡਲ ਦੀ ਆਵਾਜ਼ ਦਾ ਜਾਦੂ ਜਿੱਥੇ ਸਾਰੀ ਦੁਨੀਆ ‘ਤੇ ਛਾ ਰਿਹਾ ਹੈ।  ਉਥੇ ਹੀ ਕੁਝ ਅਜਿਹਾ ਉਨ੍ਹਾਂ ਦੀ ਜ਼ਿੰਦਗੀ ‘ਚ ਵਾਪਰ ਰਿਹਾ ਹੈ, ਜਿਸ ਤੋਂ ਰਾਣੋ ਮੰਡਲ ਆਪ ਅਣਜਾਣ ਹੈ।

ਮਨੋਜ ਕੁਮਾਰ ਦੀ ਫਿਲਮ ‘ਪੁਰਬ ਔਰ ਪਛੱਮ  ਦਾ ਮਸ਼ਹੂਰ ਗੀਤ ‘ਕਾਲੇ ਗੋਰੇ ਦਾ ਭੇਦ ਨਹੀਂ, ਹਰ ਦਿਲ ਸੇ ਹਮਾਰਾ ਨਾਤਾ ਹੈ। ਇਸ ਗੀਤ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ, ਕਿਸੇ ਦੇ ਰੰਗ ਨੂੰ ਲੈਕੇ ਭਾਰਤ ‘ਚ ਕੋਈ ਵਿਤਕਰਾ ਨਹੀਂ ਹੈ, ਸਾਰੇ ਬਰਾਬਰ ਹਨ। ਗੀਤ ‘ਚ ਜੋ ਕਿਹਾ ਗਿਆ ਹੈ ਉਹ ਸਿਰਫ਼  ਫਿੱਕ ਸੋਚ ਸੀ, ‘ਹਕੀਕਤ ‘ ਇਸ ਤੋਂ ਵੱਖਰੀ ਹੈ। ਸੱਚਾਈ ਇਹ ਹੈ ਕਿ ਅੱਜ ਦੇਸ਼ ਦੇ ਇੰਨਾ ਅੱਗੇ ਵਧੱਣ ਲਾਨ ਵੀ ਕੁਝ ਅਜਿਹੇ ਲੋਕ ਹਨ, ਜੋ ਸ਼ਰੀਰ ਦੇ ਰੰਗ ਤੋਂ ਵਿਅਕਤੀ ਨੂੰ ਜਜ ਕਰਦੇ ਹਨ, ਸੱਚ ਇਹ ਹੈ ਕਿ ਅੱਜ ਵੀ ਲੋਕ ਵਿਤਕਰਾ ਕਰਦੇ ਹਨ। ਖ਼ਾਸਕਰ ਕੁੜੀਆਂ ਅਤੇ ਔਰਤਾਂ ਨਾਲ, ਕੁੜੀਆਂ ‘ਤੇ ਹਮੇਸ਼ਾ ਗੋਰੇ ਹੋਣ ਦਾ ਦਬਾਅ ਹੁੰਦਾ ਹੈ।

ਫਿਰ ਚਾਹੇ ਉਹ ਵੱਡੀ ਅਭਿਨੇਤਰੀ ਹੋਵੇ  ਜਾਂ ਚੰਗੀ ਗਾਇਕਾ। ਦੱਸ ਦਆਏ ਇਹੋ ਦਬਾਅ ਰਾਣੂ ਮੰਡਲ ਉੱਤੇ ਵੀ ਆਇਆ ਹੈ।  ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ  ਰਾਣੂ ਮੰਡਲ ਦਾ ਬਹੁਤ ਮਜ਼ਾਕ ਉਡਾਇਆ ਜਾ ਰਿਹਾ ਹੈ। ਰਾਣੂ ਜੋ ਕੁਝ ਮਹੀਨੇ ਪਹਿਲਾਂ ਤੱਕ ਰੇਲਵੇ ਸਟੇਸ਼ਨ ‘ਤੇ ਗਾਉਂਦੀ ਹੁੰਦੀ ਸੀ, ਹੁਣ ਬਾਲੀਵੁੱਡ ਗਾਇਕਾ ਬਣ ਗਈ ਹੈ ਅਤੇ ਉਸਦੇ ਦੋ ਗਾਣੇ ਵੀ ਜਾਰੀ ਕੀਤੇ ਜਾ ਚੁੱਕੇ ਹਨ। ਅਕਸਰ ਹੀ ਖ਼ਬਰਾਂ ਦੀ ਸੁਰਖੀਆਂ ‘ਚ ਬਾਣੀ ਰਹਿਣ ਵਾਲੀ ਰਾਣੂ ਮੰਡਲ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਸੇਲਫ਼ੀਏ ਲੈਣ ਵਾਲੇ ਆਪਣੇ ਇਕ ਫੈਨ ਨੂੰ ਝਿੜਕਦੀ ਦਿਖੀ ਸੀ।

ਇਸ ਤੋਂ ਬਾਅਦ ਹੁਣ ਰਾਣੂ ਮੰਡਲ ਦੀ ਸੋਸ਼ਲ ਮੀਡਿਆ ‘ਤੇ ਮੇਕਅਪ ਵਾਲੀ ਵੀਡੀਓ ਵਿਰਲਾ ਹੋਈ ਹੈ, ਜਿਸਦਾ ਬਹੁਤ ਮਜਾਕ ਬਣਾਇਆ ਜਾ ਰਿਹਾ ਹੈ।  ਤਸਵੀਰਾਂ ‘ਚ ਰਾਣੂ ਦਾ ਮੇਕਅਪ ਕਰਨ ਦਾ ਕੰਮ ਸੰਧ੍ਯਾ ਮਕੇਓਵਰ ਸੈਲੂਨ ਵਲੋਂ ਕੀਤਾ ਗਿਆ ਹੈ।  ਦੱਸ ਦਈਏ 15  ਨਵੰਬਰ ਨੂੰ ਇਸ ਸੈਲੂਨ ਦੀ ਬ੍ਰਾਂਚ ਓਪਨਿੰਗ ਸੀ, ਜਿੱਥੇ ਰਾਣੂ ਮੰਡਲ ਨੂੰ ਖਾਸਤੌਰ ‘ਤੇ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਹੀ ਰਾਣੂ ਮੰਡਲ ਨੂੰ ਸਜਾਇਆ ਗਿਆ ਸੀ। ਰਾਣੂ ਦਾ ਇੰਨਾ ਖਰਾਬ ਮੇਕਅਪ ਕੀਤਾ  ਗਿਆ ਕਿ, ਜਦੋਂ ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਇਆਂ ਤਾਂ ਲੋਕ ਡਰ ਗਏ।  ਮਤਲਬ ਲੋਕਾਂ ਨੇ ਅਜਿਹੇ ਕੰਮੈਂਟ ਦੀ ਸੋਸ਼ਲ ਮੀਡਿਆ ‘ਤੇ ਝੜੀ ਲਾ ਦਿੱਤੀ।  

LEAVE A REPLY