ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਪੰਜਾਬ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਤੇ ਵਿਦਿਅਕ ਅਦਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਏ ਜਾਣ ਦੀ ਖੁਸ਼ੀ ’ਚ 9 ਨਵੰਬਰ ਤੋਂ 12 ਨਵੰਬਰ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਦੱਸ ਦਈਏ ਕਰਤਾਰਪੁਰ ਲਾਂਘਾ ਖੁਲ੍ਹਣ ਲਈ ਜਿੱਥੇ ਪਾਕਿ ਸਰਕਾਰ ਨਖ਼ਰੇ ਕਰ ਰਹੀ ਸੀ, ਉਹ ਹੁਣ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਪਾਸਪੋਰਟ, ਬਿਨਾਂ ਵਿਜੇ  ਤੋਂ ਹੁਣ ਸਮੂਹ ਸਾਧ ਸੰਗਤ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰ ਕਰਨ ਦਾ ਸੋਹਣਾ ਮੌਕਾ ਪ੍ਰਾਪਤ ਹੋਇਆ ਹੈ।

ਇਸ ਮੌਕੇ ਉੱਤੇ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਵਿੱਚ ਵੀ ਜੋਰ-ਸ਼ੋਰ ਦੀ ਤਿਆਰੀ ਜਾਰੀ ਹੈ।  ਖਾਸ ਗੱਲ ਦੱਸ ਦਈਏ ਕਿ ਕਲ੍ਹ ਦਿਨ ਸ਼ਨੀਵਾਰ ਨੂੰ ਕਰਤਾਰਪੁਰ ਲਾਂਘਾ ਖੁਲ੍ਹਣ ਵਾਲਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਦਰਸ਼ਨ ਦਿਦਾਰ ਦੀ ਚਾਹਵਾਨ ਸੰਗਤ ਬਿਨਾਂ ਵਿਜੇ, ਬਿਨਾਂ ਪਾਸਪੋਰਟ ਤੋਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾ ਸਕੇਗੀ।

9 ਨਵੰਬਰ ਨੂੰ ਖੁਲ੍ਹਣ ਵਾਲਾ ਇਹ ਲਾਂਘਾ ਦੋਵੇਂ ਦੇਸ਼ਾਂ ਦੇ ਪ੍ਰਧਾਨਮੰਤਰੀਆਂ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਵਲੋਂ ਖੋਲ੍ਹਿਆ ਜਾਵੇਗਾ ਤੇ ਪਹਿਲੇ ਜੱਥੇ ਦੀ ਅਗਵਾਈ ਕੀਤੀ ਜਾਵੇਗੀ। ਚਿਰਾਂ ਤੋਂ  ਇਸ ਦਿਨ ਦਾ ਇੰਤਜ਼ਾਰ ਹੁਣ ਥੰਮਣ ਵਾਲਾ ਹੈ।

 

 

 

 

 

LEAVE A REPLY