ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ’ਚ ਪੋਸਤ ਦੀ ਖੇਤੀ ਸ਼ੁਰੂ ਕੀਤੇ ਜਾਣ ਦੇ ਵਿਵਾਦਿਤ ਪੋਸਟਰ ਲੱਗੇ ਹਨ। ਦਸ ਦਈਏ ਕਿ ਇਹਨਾਂ ਪੋਸਟਰਾਂ ’ਚ ਲਿਖਿਆ ਹੈ ਕਿ 20 ਨਵੰਬਰ ਨੂੰ ੁਪੋਸਤ ਦੀ ਖੇਤੀ ਸ਼ੁਰੂ ਕੀਤੀ ਜਾ ਰਹੀ ਹੈ ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਕਰਨਗੇ।

Poster

 

ਇਹ ਪੋਸਟਰ ਇਲਾਕੇ ਦੇ ਥਾਂ ਥਾਂ ਤੇ ਲੱਗੇ ਹਨ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹਨਾਂ ਪੋਸਟਰਾਂ ਨੂੰ ਕੌਣ ਲਾ ਕੇ ਗਿਆ ਹੈ ਤੇ ਕਦੋਂ ਲਾ ਕੇ ਗਿਆ ਹੈ। ਪਰ ਇਹਨਾਂ ਪੋਸਟਰਾਂ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਈਆਂ ਹਨ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY