ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਿਸੇ ਵੀ ਮਾਪਿਆਂ ਦੇ ਲਈ ਉਹਨਾਂ ਦਾ ਪੁੱਤ ਬੁਢਾਪੇ ਦਾ ਸਹਾਰਾ ਹੁੰਦਾ ਹੈ ਪਰ ਜੇਕਰ ਓਹੀ ਸਹਾਰਾ ਹੀ ਧੋਖਾ ਦੇ ਦੇਵੇਂ ਤਾਂ ਮਾਪਿਆ ਲਈ ਦਰ ਦਰ ਠੋਕਰਾਂ ਖਾਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ ਫਤਿਹਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੁੱਤ ਨੇ ਆਪਣੇ ਬਜੁਰਗ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ।
ਮਿਲੀ ਜਾਣਕਾਰੀ ਦੇ ਅਨੁਸਾਰ ਬਜੁਰਗ ਜੋੜੇ ਕੋਲ ਕੋਈ ਵੀ ਔਲਾਦ ਨਹੀਂ ਸੀ ਤਾਂ ਉਹਨਾਂ ਨੇ ਪੁੱਤ ਗੋਦ ਲਿਆ ਸੀ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਇਹ ਸਹਾਰਾ ਉਹਨਾਂ ਨੂੰ ਹੀ ਬੇਸਹਾਰਾ ਕਰ ਦੇਵੇਗਾ।
ਬਜੁਰਗ ਜੋੜੇ ਨੇ ਦੱਸਿਆ ਕਿ ਉਹਨਾਂ ਦੇ ਪੁੱਤ ਨੇ ਧੋਖੇ ਦੇ ਨਾਲ ਉਹਨਾਂ ਦੋਹਾਂ ਨੂੰ ਬੇਘਰ ਦਿੱਤਾ ਨਾਲ ਹੀ ਉਹਨਾਂ ਦੀ ਜਮੀਨ ਨੂੰ ਵੇਚ ਦਿੱਤਾ ਜਿਸ ਕਾਰਨ ਅੱਜ ਉਹ ਦਰ ਦਰ ਠੋਕਰਾਂ ਖਾ ਰਹੇ ਹਨ। ਫਿਲਹਾਲ ਪੁਲਿਸ ਨੇ ਬਜੁਰਗ ਮਾਪਿਆਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।