ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੂਬੇ ‘ਚ ਇੱਕ ਪਾਸੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਨੂੰ ਸਾੜਨ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ।  ਉੱਥੇ ਹੀ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਸੂਬਾ ਸੰਗਰੂਰ ‘ਚ ਨਾਵਾਂ ਉਪਰਾਲਾ ਸਾਹਮਣੇ ਆਇਆ ਹੈ।  ਦੱਸ ਦਈਏ ਸੰਗਰੂਰ ਵਿੱਚ ਕੁਝ ਸਮਾਜਿਕ ਸੰਗਠਨਾਂ ਵਲੋਂ ਪਰਾਲੀ ਬੈਂਕ ਬਣਾਏ ਗਏ ਹਨ, ਜੋ ਕਿਸਾਨਾਂ ਦੇ ਖੇਤਾਂ ਵਿੱਚੋਂ ਮੁਫ਼ਤ ਪਰਾਲੀ ਚੁੱਕ ਕੇ ਆਪਣੇ ਬੈਂਕ ਵਿੱਚ ਇਕੱਠਾ ਕਰ ਰਹੇ ਹਨ। ਇਸ ਪ੍ਰਕ੍ਰਿਆ ਤੋਂ ਬਾਅਦ ਅੱਗੇ ਪੰਜਾਬ ਅਤੇ ਦਿੱਲੀ ਹਰਿਆਣੇ ਦੀ ਗਉਂਸ਼ਾਲਾ ਨੂੰ ਇਹ ਪਰਾਲੀ 100 ਰੁਪਏ ਤੋਂ 250 ਰੁਪਏ ਪ੍ਰਤਿ ਕੁਇੰਟਲ ਵੇਚਿਆ ਜਾ ਰਿਹਾ ਹੈ। ਕਿਸਾਨ ਦੀ ਖੇਤ ਵਿਚੋਂ ਪਰਾਲੀ ਇਕੱਠੀ ਕਰਨ ਵਾਲੀ ਮਸ਼ੀਨ ਦੀ ਕੀਮਤ ਪਰਾਲੀ ਬੈਂਕ ਆਪਣੀ ਜੇਬ ਵਿਚੋਂ ਅਦਾ ਕਰ ਰਹੇ ਹਨ।

 

ਇਹ ਵਿਦੇਸ਼ੀ ਅਤੇ ਨਵੀਂ ਤਕਨੀਕੀ ਮਸ਼ੀਨ, ਜਿਸ ਤੋਂ ਕਿ ਖੇਤਾਂ ਵਿੱਚੋਂ ਤੂੜੀ ਇਕੱਠੀ ਕੀਤਾ ਜਾ ਰਹੀ ਹੈ। ਇਸ ਦਾ ਨਾਮ ਵੇਲਰ ਮਸ਼ੀਨ ਹੈ, ਜੋ ਖੇਤਾਂ ਵਿਚੋਂ ਤੂੜੀ ਨੂੰ ਇੱਕਠਾ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ। ਸੰਗਰੂਰ ਵਿੱਚ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਪਰਾਲੀ ਨੂੰ ਅੱਗ ਨਾ ਲਾਉਂਣ ‘ਤੇ ਕੁਝ ਹਫ਼ਤੇ ਪਹਿਲਾਂ, ਮਥੁਰਾ ਤੋਂ ਸਵਾਮੀ ਅਮ੍ਰਿਤਾਨੰਦ ਜੀ ਵਲੋਂ ਕੁਝ ਸਮਾਜ ਸੇਵੀਆਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ ਸੀ। ਇਸ ਮੀਟਿੰਗ ਜਰੀਏ ਤੂੜੀ ਨੂੰ ਅੱਗ ਲਾਉਂਣ ਵਾਲੇ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਗਿਆ ਕਿ, ਤੁਸੀਂ ਜਿਸ ਪਰਾਲੀ ਨੂੰ ਅੱਗ ਲਾ ਰਹੇ ਹੋ ਇਸ ਤੇ ਕਈ ਜਾਨਵਰਾਂ ਦਾ ਢਿੱਡ ਭਰ ਸਕਦਾ ਹੈ, ਜੋ ਕਿ ਸ਼ਹਿਰਾਂ ‘ਚ ਅਵਾਰਾ ਸੜਕਾਂ ਤੇ ਘੁੰਮਦੇ ਹਨ ਅਤੇ ਭੁੱਖ ਮਿਟਾਉਣ ਲਈ ਪਲਾਸਟਿਕ ਖਾਂਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਪਰਾਲੀ ਖੇਤਾਂ ‘ਚ ਇਕੱਠੀ ਕਰੋ , ਇਸ ਨੂੰ  ਦਿੱਲੀ, ਹਰਿਆਣਾ ਰਾਜਸਥਾਨ ਦੀ ਗਉਂਸ਼ਾਲਾ ਵਿੱਚ ਸਟੋਰ ਅਤੇ ਵੇਚਿਆ ਜਾ ਸਕਦਾ ਹੈ।

ਇਸ ਤੋਂ ਪ੍ਰਰਿਤ ਹੋ ਸੰਗਰੂਰ ਦੀ ਸਮਾਜ ਸੇਵੀ ਸੰਸਥਾ ਵਲੋਂ ਇੱਕ ਪਰਾਲੀ ਬੈਂਕ ਬਣਾਇਆ ਗਿਆ, ਜਿਸ ਵਿੱਚ ਖੇਤਾਂ ਵਿੱਚੋਂ ਪਰਾਲੀ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਘੱਟ ਰੇਟ ਵਿੱਚ ਪੰਜਾਬ ਦੀ  ਸਰਕਾਰੀ ਗਉਂਸ਼ਾਲਾ ‘ਚ ਵੇਚਿਆ ਜਾ ਰਿਹਾ ਹੈ। ਇਸ ਬਾਰੇ ਗੱਲ ਕਰਦਿਆਂ ਸਮਾਜ ਸੇਵਕ ਡਾ: ਏ ਐਸ ਮਾਨ ਨੇ ਕਿਹਾ ਕਿ, ਸਵਾਮੀ ਅਮ੍ਰਿਤਾਨੰਦ ਜੀ ਮਥੁਰਾ ਤੋਂ ਆਏ ਸਨ ਜਿਨ੍ਹਾਂ ਨੇ ਕਿਹਾ ਸੀ ਕਿ, ਜਿਹੜੇ ਲੋਕ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾ ਰਹੇ ਹਨ,  ਸਾਰੇ ਦੇਸ਼ ਵਿਰਚ ਇਸ ਨੂੰ ਗਉਂਆਂ ਅਤੇ ਅਵਾਰਾ ਪਸ਼ੂਆਂ ਵਿੱਚ ਇਸਤੇਮਾਲ ਕਰਨਾ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਕਿਹਾ ਤੁਸੀਂ ਇੱਕ ਤੂੜੀ ਵਾਲਾ ਬੈਂਕ ਬਣਾ ਸਕਦੇ ਹੋ, ਜਿੱਥੇ ਤੁਸੀਂ ਇਸ ਨੂੰ ਸਾਰੇ ਦੇਸ਼ ਨੂੰ ਸਪਲਾਈ ਕਰ ਸਕੋਂਗੇ। ਉਨ੍ਹਾਂ ਕਿਹਾ ਜੇਕਰ ਪੰਜਾਬ ਦੇ ਖੇਤਾਂ ਦੀ ਸਾਰੀ ਪਰਾਲੀ ਨੂੰ ਕੱਟ ਦਿੱਤਾ ਜਾਵੇ ਤਾਂ ਵੀ ਦੇਸ਼ ਦੇ ਅਵਾਰਾ ਘੁੰਮ ਰਹੇ ਜਾਨਵਰਾਂ ਨੂੰ ਖੁਆਇਆ ਨਹੀਂ ਜਾ ਸਕਦਾ।

ਸੰਗਰੂਰ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੇਤਾਂ ਵਿਚੋਂ ਪਰਾਲੀ ਦੀ ਵਾਢੀ ਵੇਲਰ ਮਸ਼ੀਨ ਨਾਲ ਕੀਤੀ ਹੈ, ਜੋ ਕਿ ਪਰਾਲੀ ਬੈਂਕ ਨੂੰ ਦਿੱਤੀ ਜਾਂਦੀ ਹੈ।  ਇਹ ਮਸ਼ੀਨ 1 ਦਿਨਾਂ ਵਿੱਚ 45 ਏਕੜ ਖੇਤ ਵਿਚੋਂ ਤੂੜੀ ਇਕੱਠੀ ਕਰ ਸਕਦੀ ਹੈ।

ਤੂੜੀ ਨੂੰ ਇਕੱਠਾ ਕਰਨ ਵਾਲੀ ਇਸ ਵਿਦੇਸ਼ੀ ਮਸ਼ੀਨ ਦੇ ਮਾਲਿਕ ਦਾ ਕਹਿਣਾ ਹੈ ਕਿ, ਉਹ ਹਰਿਆਣੇ ਦਾ ਰਹਿਣ ਵਾਲਾ ਹੈ। ਪਹਿਲਾਂ, ਉਸਨੇ ਆਪਣੇ ਖੇਤ ਤੋਂ ਪਹਿਲ ਕੀਤੀ ਅਤੇ ਇਹ ਨਵੀਂ ਟੈਕਨਾਲੌਜੀ ਨਾਲ ਚੱਲਣ ਵਾਲੀ ਮਸ਼ੀਨ ਖਰੀਦੀ, ਜੋ ਕਿ 50 ਲੱਖ ਤੱਕ ਦੀ ਆਉਂਦੀ ਹੈ। ਉਸ ਨੂੰ ਖਰੀਦਿਆ , ਜੋ ਕਿ ਦਿਨ ਵਿੱਚ 45 ਏਕੜ ਖੇਤ ਵਿਚੋਂ ਤੂੜੀ ਇਕੱਠੀ ਕਰਦੀ ਹੈ ਪਰ ਸਾਨੂੰ ਇੱਕ ਸਮੱਸਿਆ ਇਹ ਹੈ, ਕਿ ਇੱਥੇ ਪਰਾਲੀ ਦੀ ਵਰਤੋਂ ਲਈ ਕੋਈ ਫੈਕਟਰੀ ਜਾਂ ਯੂਨਿਟ ਨਹੀਂ ਹੈ ਅਤੇ ਦੂਜੀ ਗੱਲ, ਇਸ ਦਾ ਖਰਚਾ ਬਹੁਤ ਵੱਧ ਹੈ।

LEAVE A REPLY