ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਦੇਸ਼ ਭਰ ਵਿੱਚ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ। ਉੱਥੇ ਹੀ ਕੁਝ ਅਜਿਹੇ ਲੋਕ ਵੀ ਹਨ, ਜੋ ਇਸ ਸੋਹਣੇ ਮੌਕੇ ਖਰਾਬ ਕਰਨ ਦੀ ਸਾਜਿਸ਼ ਕਰ ਰਹੇ ਹਾਂ। ਹਾਂਜੀ ਤੁਹਾਨੂੰ ਦੱਸ ਦਈਏ ਮਾਮਲਾ ਪੰਜਾਬ ਦੇ ਸ਼ਹਿਰ ਕੋਟਕਪੁਰਾ ਦੇ ਪਿੰਡ ਕੋਟ ਸੁਖੀਆ ਦਾ ਸਾਹਮਣੇ ਆਇਆ ਹੈ, ਜਿੱਥੇ ਡੇਰਾ ਮੁੱਖੀ ਦਿਆਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ਼ ਕਰ ਦਿੱਤਾ ਗਿਆ ਹੈ।

ਇਹ ਕਤਲ਼ 9 ਨਵੰਬਰ ਸ਼ਨੀਵਾਰ ਨੂੰ ਜਦੋਂ ਕਰਤਾਰਪੁਰ ਲਾਂਘਾ ਖੋਲਿਆ ਜਾਣ ਵਾਲਾ ਹੈ, ਉਸ ਤੋਂ ਠੀਕ ਇਕ ਦਿਨ ਪਹਿਲਾਂ 8 ਨਵੰਬਰ ਸ਼ੁਕਰਵਾਰ ਨੂੰ ਡੇਰਾ ਮੁਖੀ ਦਿਆਲ ਸਿੰਘ ਦੇ ਕਤਲ਼ ਦੀ ਖਬਰ ਸਾਹਮਣੇ  ਆਈ ਹੈ। ਇਸ ਖਬਰ ਨਾਲ ਆਸ-ਪਾਸ ਦੇ ਇਲਾਕੇ ਦੇ ਲੋਕਾਂ ‘ਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਕਤਲ਼ ਸੋਚੀ-ਸਮਝੀ ਸਾਜਿਸ਼ ਨਾਲ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਜਦੋਂ ਸੰਗਤ ਲੰਗਰ ਛੱਕ ਰਹੀ ਸੀ, ਉਦੋਂ ਅਚਾਣਕ 2 ਅਣਪਛਾਤੇ ਵਿਅਕਤੀਆਂ ਵਲੋਂ ਡੇਰਾ ਮੁੱਖੀ ਨੂੰ 6 ਗੋਲ਼ੀਆਂ ਮਾਰੀ। ਬਹਿਰਹਾਲ ਪਿੰਡ ਦਾ ਮਾਹੌਲ ਸ਼ਾਂਤ ਬਣਿਆ ਹੋਇਆ ਹੈ।

ਡੇਰਾ ਮੁੱਖੀ ਦੇ ਕਤਲ਼ ਦੀ ਖ਼ਬਰ ਸੁਣਦੇ ਹੀ ਡੀਐਸਪੀ ਕੋਟਕਪੁਰਾ ਅਤੇ ਡੀਐਸਪੀ ਫਰੀਦਕੋਟ ਡੇਰੇ ‘ਤੇ ਪਹੁੰਚੇ ਹੋਏ ਹਨ। ਪੁਲਿਸ ਵਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ, ਸੇਵਾ ਦੇ ਬਹਾਨੇ ਉਕਤ ਵਿਅਕਤੀਆਂ ਨੇ ਇਸ ਸਾਜਿਸ਼ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਜਮੀਨੀ ਮਾਮਲੇ ਦੇ ਚਲਦਿਆਂ ਇਹ ਕਤਲ਼ ਕੀਤਾ ਗਿਆ ਹੈ।

 

 

 

 

 

LEAVE A REPLY