ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਮੌਕੇ ਡੇਰਾ ਬਾਬਾ ਨਾਨਕ ਵਿੱਚ ਸ਼ਰਧਾਲੂਆਂ ਦੇ ਠਹਿਰਣ ਲਈ ਟੈਂਟ ਸਿਟੀ ਬਣਾਈ ਗਈ ਸੀ, ਖ਼ਰਾਬ ਮੌਸਮ ਚਲਦਿਆ ਇਨ੍ਹਾਂ ਟੈਂਟ ਸਿਟੀ ਵਿੱਚ ਪਾਣੀ ਭਰ ਚੁੱਕਿਆ ਹੈ।  ਇੱਥੇ ਭਾਰੀ ਬਾਰਿਸ਼ ਚਲਦਿਆਂ ਸ਼ੁਕਰਵਾਰ ਨੂੰ ਹੋਣ ਵਾਲੇ ਸਮਾਗਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਲੰਬਾ ਸਮਾਂ ਡੇਰਾ ਬਾਬਾ ਨਾਨਕ ਵਿੱਚ ਬਤੀਤ ਕੀਤਾ ਸੀ, ਜਿਸ ਚਲਦਿਆਂ ਇਸ ਪਵਿੱਤਰ ਨਗਰੀ ਵਿੱਚ ਵਿਸ਼ੇਸ਼ ਸਮਾਗਮ ਦਾ ਆਗਾਜ਼ ਕੀਤਾ ਜਾਣਾ ਸੀ ਪਰ ਅਚਾਣਕ ਆਏ ਮੀਂਹ ਨੇ ਰੰਗ ਵਿੱਚ ਭੰਗ ਪਾ ਦਿੱਤਾ ਹੈ। ਤੇਜ ਬਾਰਿਸ਼ ਕਾਰਨ ਇਨ੍ਹਾਂ ਸਮਾਗਮਾਂ ਨੂੰ ਹੁਣ 9 ਨਵੰਬਰ ਨੂੰ ਕੀਤਾ ਜਾਵੇਗਾ।  ਨਾਲ ਹੀ ਤੁਹਾਨੂੰ ਦੱਸ ਦਈਏ ਕਿ, ਹੁਣ ਕੇਵਲ ਧਾਰਮਿਕ ਸਮਾਗਮ ਹੀ ਇੱਥੇ ਕੀਤੇ ਜਾਣ ਵਾਲੇ ਹਨ।

ਇੱਕ ਪਾਸੇ ਜਿੱਥੇ ਡੇਰਾ ਬਾਬਾ ਨਾਨਕ ‘ਚ ਤੇਜ਼ ਆਈ ਬਾਰਿਸ਼ ਚਲਦਿਆਂ ਸਮਾਗਮਾਂ ਨੂੰ 9 ਨਵੰਬਰ ਤੱਕ ਮੁਲਤਵੀ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ  ਸੁਲਤਾਨਪੁਰ ਲੋਧੀ ਵਿੱਚ ਵੀ ਮੀਂਹ ਅਤੇ ਤੂਫਾਨ ਦੇ ਕਾਰਨ 2 ਸਵਾਗਤੀ ਫਾਟਕ ਡਿੱਗ ਪਿਆ ਹੈ। ਇਸ ਘਟਨਾ ਵਿੱਚ ਇੱਕ ਔਰਤ ਸਣੇ ਦੋ ਪੁਲਿਸ  ਮੁਲਾਜ਼ਮ ਗੇਟ ਹੇਠਾਂ ਆਉਂਣ ਕਾਰਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਨੇੜੇ ਸਰਕਾਰੀ ਹਸਪਤਾਲ, ਸੁਲਤਾਨਪੁਰ ਲੋਧੀ ਵਿਖੇ ਭਰਤੀ ਕਰਾਇਆ ਗਿਆ ਹੈ।

 

 

 

LEAVE A REPLY