ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇ ਲਈ 9 ਨਵੰਬਰ ਦਾ ਦਿਨ ਇਤਿਹਾਸਕ ਰਿਹਾ ਕਿਉਂਕਿ ਇਸ ਦਿਨ ਕਰਤਾਰਪੁਰ ਲਾਂਘਾ ਖੁੱਲਿਆ ਜਿਸ ਨਾਲ ਜੋ ਸੰਗਤਾਂ ਦੁਰਬੀਨ ਰਾਹੀ ਬਾਬਾ ਨਾਨਕ ਦੀ ਨਗਰੀ ਦੇ ਦਰਸ਼ਨ ਕਰਿਆ ਕਰਦੀ ਸੀ ਹੁਣ ਉਹ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰ ਸਕਣਗੇ। ਕਰਤਾਰਪੁਰ ਲਾਂਘਾ ਖੁੱਲਣ ਦੇ ਨਾਲ ਸੰਗਤਾਂ ਦੀ 72 ਸਾਲਾਂ ਦੀ ਅਰਦਾਸ ਪੂਰੀ ਹੋ ਚੁੱਕੀ ਹੈ। ਜਿਸ ਨਾਲ ਸੰਗਤਾਂ ਦੇ ਚਿਹਰੇ ਤੇ ਇਕ ਅਲਗ ਹੀ ਨੂਰ ਦੇਖਣ ਨੂੰ ਮਿਲ ਰਿਹਾ ਹੈ। ਪਰ ਕਰਤਾਰਪੁਰ ਲਾਂਘਾ ਦੇ ਖੁੱਲਣ ਦੇ ਨਾਲ ਹੀ ਇਕ ਨਵਾਂ ਮੁੱਦਾ ਉੱਠ ਗਿਆ ਹੈ।

jathedar giani harpreet singh

ਦਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਾਰੀ ਜਥੇਦਾਰ ਗਿਆਣੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਚ ਵਸਦੇ ਸਿੱਖਾਂ ਦੇ ਲਈ ਵੀ ਗੁਰਦੁਆਰਾ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ ਹੈ। ਦਸ ਦਈਏ ਕਿ ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਭਾਰਤ ਦੀਆਂ ਸੰਗਤਾਂ ਹੀ ਪਾਕਿਸਤਾਨ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ। ਪਾਕਿਸਤਾਨ ਵੱਲੋਂ ਕੋਈ ਵੀ ਸੰਗਤ ਡੇਰਾ ਬਾਬਾ ਨਾਨਕ ਦੇ ਦਰਸ਼ਨ ਨਹੀਂ ਕਰ ਸਕਦੀਆਂ ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਮੁੱਦਾ ਚੁੱਕਿਆ ਹੈ ਕਿ ਪਾਕਿਸਤਾਨ ਦੀ ਵੀ ਸੰਗਤ ਡੇਰਾ ਬਾਬਾ ਨਾਨਕ ਆਕੇ ਦਰਸ਼ਨ ਕਰ ਸਕਣ।

kartarpur

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਲਾਂਘੇ ਨੂੰ ਇਸ ਕਾਰਨ ਖੋਲਿਆ ਗਿਆ ਹੈ ਕਿ ਤਾਂ ਜੋ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਉਸੇ ਤਰ੍ਹਾਂ ਹੀ ਪਾਕਿਸਤਾਨ ਚ ਰਹਿ ਰਹੀਆਂ ਸੰਗਤਾਂ ਨੂੰ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਦਾ ਹੱਕ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੋਵੇ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਭਾਰਤ ਤੋਂ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਜਾਕੇ ਦਰਸ਼ਨ ਕਰ ਰਹੀਆਂ ਉਸੇ ਤਰ੍ਹਾਂ ਹੀ ਪਾਕਿਸਤਾਨ ਤੋਂ ਵੀ ਸੰਗਤਾਂ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰ ਸਕਣ। ਜਿਸ ਨਾਲ ਦੋਹਾਂ ਦੇਸ਼ਾਂ ਦੇ ਵਸਦੇ ਨਾਨਕ ਨਾਮ ਲੇਵਾ ਸੰਗਤਾਂ ਦੀ ਮੰਗ ਪੂਰੀ ਹੋ ਜਾਵੇਗੀ। ਉੱਥੇ ਹੀ ਦੂਜੇ ਪਾਸੇ ਲਾਂਘੇ ਦੇ ਖੁੱਲਣ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦੋਵੇ ਸਰਕਾਰਾਂ ਦੇ ਨਾਲ ਨਾਲ ਖਾਸ ਤੌਰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਦਿਲੋਂ ਧੰਨਵਾਦ ਕੀਤਾ।

LEAVE A REPLY