ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ‘ਚ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹੁਣ ਸਥਿਤੀ “ਪੂਰੀ ਤਰ੍ਹਾਂ ਸਧਾਰਣ” ਹੈ ਅਤੇ ਘਾਟੀ ਚ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦਾ ਫੈਸਲਾ ਛੇਤੀ ਲਿਆ ਜਾਵੇਗਾ।

ਅਮਿਜ ਸ਼ਾਹ ਨੇ ਸੰਸਦ ਨੂੰ ਦੱਸਿਆ ਕਿ 5 ਅਗਸਤ ਤੋਂ ਪੁਲਿਸ ਵਲੋਂ ਕੀਤੀ ਗੋਲੀਬਾਰੀ ਕਾਰਨ ਕਿਸੇ  ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ। ਸ਼ਾਹ ਨੇ ਦੱਸਿਆ ਕਿ, ਕੇਂਦਰ ਵਲੋਂ  ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ  “ਪੁਲਿਸ ਵਲੋਂ ਕੀਤੀ ਗੋਲੀਬਾਰੀ ਅਤੇ ਪੱਥਰਬਾਜ਼ੀ ਵਿੱਚ ਇਕ ਵੀ ਵਿਅਕਤੀ ਨਹੀਂ ਮਾਰਿਆ ਗਿਆ ਹੈ। ਗੋਲੀਬਾਰੀ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਕਸ਼ਮੀਰ ਵਿੱਚ ਹੁਣ ਪਿਛਲੇ ਸਾਲ ਮੁਕਾਬਲੇ 802 ਤੋਂ ਘਟ ਕੇ ਇਸ ਸਾਲ ਹੁਣ 544 ਰਹਿ ਗਈਆਂ ਹਨ।

ਸੀਨੀਅਰ ਗੁਲਾਮ ਨਬੀ ਆਜ਼ਾਦ ਦੇ ਇਸ ਸਵਾਲ ਦੇ ਉੱਤ,  ਕਿ ਇੰਟਰਨੈਟ ਸੇਵਾਵਾਂ ਕਦੋਂ ਬਹਾਲ ਕੀਤੀਆਂ ਜਾਣਗੀਆਂ, ਗ੍ਰਹਿ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ,  ਸਥਾਨਕ ਪ੍ਰਸ਼ਾਸਨ ਇਸ ਬਾਰੇ ਮੰਗ ਕਰੇਗਾ। ਅਮਿਤ ਸ਼ਾਹ ਨੇ ਰਾਜ ਸਭਾ ਨੂੰ ਦੱਸਿਆ, “ਕਸ਼ਮੀਰ ਖੇਤਰ ਵਿੱਚ ਵੀ ਪਾਕਿਸਤਾਨ ਦੀਆਂ ਗਤੀਵਿਧੀਆਂ ਚੱਲਦਿਆਂ ਦੇਖਿਆ ਜਾ ਰਹੀਆਂ ਹਨ।  ਇਸ ਲਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਜਦੋਂ ਵੀ ਸਥਾਨਕ ਅਥਾਰਟੀ ਇਸ ਨੂੰ ਢੁੱਕਵਾਂ ਸਮਝੇਗੀ, ਉਦੋਂ ਹੀ  ਇੰਟਰਨੈਟ ਸੇਵਾਵਾਂ ਮੁੜ ਚਾਲੂ ਕਰਨ ਉੱਤੇ ਫੈਸਲਾ ਲਿਆ ਜਾਵੇਗਾ।”

ਦੱਸ ਦਈਏ ਜਨਤਕ ਅੰਦੋਲਨ ਅਤੇ ਸੰਚਾਰ ਉੱਤੇ ਪਾਬੰਦੀਆਂ ਅਗਸਤ ‘ਚ ਹੀ ਜੰਮੂ-ਕਸ਼ਮੀਰ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਸਨ,  ਜਦੋਂ ਸਰਕਾਰ ਨੇ ਰਾਜ ਨੂੰ ਇਸ ਦੇ ਵਿਸ਼ੇਸ਼ ਰੁਤਬੇ ਤੋਂ ਵੱਖ ਕਰਕੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਸ਼ਾਮਿਲ ਕੀਤਾ।

ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਲੈਂਡਲਾਈਨਜ਼ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਅਤੇ ਜਨਤਕ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ ਪਰ ਇੰਟਰਨੈੱਟ ਸੇਵਾਵਾਂ ‘ਤੇ ਲਗਾਮ ਅਜੇ ਵੀ ਬਰਕਰਾਰ ਹੈ।

LEAVE A REPLY