ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਆਲਿਟੀ ਸ਼ੋਅ ਬਿੱਗ ਬੌਸ 13 ਚ ਇਸ ਵਾਰ ਪੰਜਾਬੀ ਤੜਕਾ ਦੇਖਣ ਨੂੰ ਮਿਲ ਰਿਹਾ ਹੈ। ਬਿੱਗ ਬੌਸ 13 ਦੇ ਘਰ ਚ ਪਹਿਲਾਂ ਤੋਂ ਹੀ ਸ਼ਹਿਨਾਜ ਗਿੱਲ ਨੇ ਰੌਣਕਾਂ ਲਾਈਆਂ ਹੋਇਆ ਹਨ ਪਰ ਜਿਵੇਂ ਹੀ ਘਰ ਚ ਹਿਮਾਸ਼ੀ ਖੁਰਾਨਾ ਐਂਟਰ ਹੋਈ ਤਾਂ ਸ਼ਹਿਨਾਜ ਗਿੱਲ ਆਪਣੇ ਆਪੇ ਤੋਂ ਬਾਹਰ ਹੋ ਗਈ। ਜਿਸ ਕਾਰਨ ਉਹਨਾਂ ਨੂੰ ਸਲਮਾਨ ਖਾਨ ਤੋਂ ਵੀ ਸੁਣਨ ਨੂੰ ਮਿਲ ਗਿਆ।  ਉੱਥੇ ਹੀ ਹਿਮਾਸ਼ੀ ਖੁਰਾਨਾ ਦੇ ਘਰ ਚ ਦਾਖਿਲ ਹੋਣ ਤੋਂ ਬਾਅਦ ਪਹਿਲੀ ਸਜ਼ਾ ਵੀ ਮਿਲ ਗਈ ਹੈ। ਦਸ ਦਈਏ ਕਿ ਬਿੱਗ ਬੌਸ ਨੇ ਹਿਮਾਸ਼ੀ ਖੁਰਾਨਾ ਨੂੰ ਨਾ ਸੌਂਣ ਦੀ ਸਜਾ ਸੁਣਾਈ ਹੈ ਜਿਸ ਕਾਰਨ ਹਿਮਾਸ਼ੀ ਖੁਰਾਨਾ ਦੇ ਹੰਝੂ ਨਿਕਲ ਪਏ।

https://www.instagram.com/tv/B4uXcGAp1jA/

ਮਿਲੀ ਜਾਣਕਾਰੀ ਦੇ ਅਨੁਸਾਰ ਬਿੱਗ ਬੌਸ ਨੇ ਸਾਰੇ ਘਰਵਾਲਿਆਂ ਨੂੰ ਕਿਹਾ ਕਿ ਉਹ ਕਿਹੜਾ ਕੰਟੇਸਟੇਟ ਹੈ ਜਿਹੜਾ ਕੀ ਤੁਹਾਨੂੰ ਕਮਜੋਰ ਤੇ ਸਾਰਾ ਦਿਨ ਸੌਂ ਰਿਹਾ ਹੈ ਜਾ ਸੁਸਤ ਲੱਗ ਰਿਹਾ ਹੈ। ਜਿਸ ਤੇ ਸਾਰੇ ਮੁਕਾਬਲੇਬਾਜ਼ ਹਿਮਾਸ਼ੀ ਖੁਰਾਨਾ ਤੇ ਖੇਸਾਰੀ ਲਾਲ ਦਾ ਨਾਂ ਲੈਂਦੇ ਹਨ। ਇਸ ਤੋਂ ਬਾਅਦ ਬਿੱਗ ਬੌਸ ਕਹਿੰਦੇ ਹਨ ਕਿ ਹਿਮਾਸ਼ੀ ਤੇ ਖੇਸਾਰੀ ਲਾਲ ਨੂੰ ਜਾਗਣ ਦੀ ਲੋੜ ਹੈ ਜਿਸ ਕਾਰਨ ਉਹ ਦੋਵੇ ਬਿੱਗ ਬੌਸ ਦੇ ਅਗਲੇ ਆਦੇਸ਼ਾਂ ਤੱਕ ਨਹੀਂ ਸੌਣ ਤੇ ਚੌਕੀਦਾਰੀ ਕਰਨਗੇ।

bigg boss 13

ਆਪਣੀ ਸਜ਼ਾ ਨੂੰ ਸੁਣਨ ਤੋਂ ਬਾਅਦ ਹਿਮਾਸ਼ੀ ਖੁਰਾਨਾ ਬੋਲਦੀ ਹੈ ਕਿ ਉਹ ਬੀਮਾਰ ਹੈ ਤੇ ਕੋਈ ਵੀ ਉਸਨੂੰ ਨਹੀਂ ਸਮਝ ਰਿਹਾ ਹੈ ਪਰ ਉਹ ਸਾਰਿਆਂ ਬਾਰੇ ਜਾਣ ਜਰੂਰ ਚੁੱਕੀ ਹੈ। ਨਾਲ ਹੀ ਹਿਮਾਸ਼ੀ ਖੁਰਾਨਾ ਰੋਣ ਲੱਗ ਪੈਂਦੀ ਹੈ। ਇਸ ਤੋਂ ਬਾਅਦ ਬਿੱਗ ਬੌਸ ਨੂੰ ਬੇਨਤੀ ਕਰਦਾ ਹੈ ਕਿ ਉਹ ਹਿਮਾਸ਼ੀ ਦੀ ਥਾਂ ਤੇ ਇਸ ਟਾਸਕ ਨੂੰ ਪੂਰਾ ਕਰਨਾ ਚਾਹੁੰਦਾ ਹੈ। ਜਿਸ ਤੇ ਹਿਮਾਸ਼ੀ ਕਹਿੰਦੀ ਹੈ ਕਿ ਜੇਕਰ ਹੁਣ ਸਾਰਿਆਂ ਨੂੰ ਲੱਗਦਾ ਹੈ ਕਿ ਉਹ ਕਮਜ਼ੋਰ ਹੈ ਤਾਂ ਹੁਣ ਉਹ ਬੀਮਾਰ ਹੋਣ ਦੇ ਬਾਅਦ ਵੀ ਇਹ ਟਾਸਕ ਜਰੂਰ ਪੂਰਾ ਕਰੇਗੀ ਉਹ ਵੀ ਬਿਨ੍ਹਾਂ ਕਿਸੇ ਦੇ ਮਦਦ ਦੇ।

LEAVE A REPLY