ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੰਗਰੂਰ ਦੇ ‘ਚੰਗਲੀਵਾਲਾ ਵਿੱਚ ਦਲਿਤ ਜਗਮੇਲ ਸਿੰਘ ‘ਤੇ ਕੀਤੇ ਜੁਲਮ ਅਤੇ ਮੌਤ ਦੇ ਮਾਮਲੇ ਤੋਂ ਬਾਅਦ ਮੰਗਲਵਾਰ ਸਵੇਰੇ ਪੀਜੀਆਈ ਵਿੱਚ ਮ੍ਰਿਤਕ ਜਗਮੇਲ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਿੰਡ ਚਾਂਗਲੀਵਾਲਾ ਵਿਖੇ ਜਗਮੇਲ ਦਾ ਦਾਹ ਸੰਸਕਾਰ ਕੀਤਾ ਗਿਆ। ਸਮਝੌਤੇ ਮੁਤਾਬਿਕ, ਸਰਕਾਰ ਨੇ ਸੰਸਕਾਰ ਤੋਂ ਪਹਿਲਾਂ ਜਗਮੇਲ ਦੀ ਪਤਨੀ ਨੂੰ 6 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਬਾਕੀ 14 ਲੱਖ ਦੀ ਮੁਆਵਜ਼ਾ ਰਾਸ਼ੀ ਭੋਗ ਸਮਾਗਮ ਵਿੱਚ ਜਗਮੇਲ ਦੇ ਪਰਿਵਾਰਿਕ ਮੈਂਬਰ ਨੂੰ ਦਿੱਤੀ ਜਾਵੇਗੀ। ਇਸ ਮੌਕੇ  ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਵੀ ਮੌਜੂਦ ਸਨ।

ਪੀੜਤ ਪਰਿਵਾਰ ਨੂੰ ਮਿਲੇਗਾ ਇਨਸਾਫ: ਸਿੰਗਲਾਜਗਮੇਲ ਦੀ ਲਾਸ਼ ਮੰਗਲਵਾਰ ਦੁਪਹਿਰ ਕਰੀਬ 3 ਵਜੇ ਪਿੰਡ ‘ਚੰਗਲੀਵਾਲਾ ਪਹੁੰਚੀ, ਜਿੱਥੇ ਸਥਿਤੀ ਨੂੰ ਵੇਖਦਿਆਂ ਮ੍ਰਿਤਕ ਦਾ ਰਾਮਦਾਸੀਆਂ ਧਰਮਸ਼ਾਲਾ ਵਿਖੇ ਸੁਰੱਖਿਆ ਬਲਾਂ ਦੀ ਨਿਗਰਾਨੀ ‘ਚ ਦਾਹ ਸੰਸਕਾਰ ਕੀਤਾ ਗਿਆ। ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ,  ਸਰਕਾਰ ਛੇਤੀ ਹੀ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ  ਅਤੇ ਦੋਸ਼ੀਆਂ ਨੂੰ ਸਜ਼ਾ ਦੇਨੇਗੀ।

ਮੈਡੀਕਲ ਅਧਿਕਾਰੀ ਦੀ ਜਾਂਚ ਦੇ ਆਦੇਸ਼

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰਮੁੱਖ ਸਕੱਤਰ ਸਿਹਤ ਅਨੁਰਾਗ ਅਗਰਵਾਲ ਨੂੰ ਨਿਰਦੇਸ਼ ਦਿੱਤੇ ਹਨ ਕਿ, ਜਗਮੇਲ ਸਿੰਘ ਨੂੰ ਸਮੇਂ ਸਿਰ ਡਾਕਟਰੀ ਸਹੂਲਤਾਂ ਮੁਹੱਈਆ ਨਾ ਕਰਵਾਉਣ ਦੀਆਂ ਰਿਪੋਰਟਾਂ ਦੀ ਪੜਤਾਲ ਕੀਤੀ ਜਾਵੇ।  ਮੁਕੰਮਲ ਰਿਪੋਰਟ ਤਿੰਨ ਦਿਨਾਂ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ।  ਇਸ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਜਾਂਚ ਲਈ 2 ਮੈਂਬਰੀ ਟੀਮ ਬਣਾਈ ਹੈ। ਇਹ ਟੀਮ ਕਮਿਸ਼ਨ ਨੂੰ ਰਿਪੋਰਟ ਕਰੇਗੀ।

LEAVE A REPLY