ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ, ਕਿਸਾਨਾਂ ਨੂੰ ਮੰਡੀਆਂ ‘ਚ ਰੁਲਣ ਨਹੀਂ ਦਿੱਤਾ ਜਾਵੇਗਾ।  ਤੁਹਾਨੂੰ ਦੱਸ ਦਈਏ ਜਦੋਂ ਮੰਗਲਵਾਰ ਰਾਤ 11 ਵਜੇ ਗਰਾਉਂਡ ਜੀਰੋ ਤੇ ਸੰਗਰੂਰ ਦੀ ਦਿਰਬਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਡੀ ਵਿਚ ਕਿੰਨਾ ਕੁ ਰਾਜ ਅਤੇ ਆਪਣੀਆਂ ਫਸਲਾਂ ਦੀ ਦੇਖਭਾਲ ਕਰ ਰਹੇ ਹਨ। ਦੱਸ ਦਈਏ ਇੱਥੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ  ਹੈ।

“ਜੱਟ ਦੀ ਜੂਨ ਮਾੜੀ ਨੀ ਮਰਦੀ” ਇਸ ਗਾਣੇ ਦਾ ਅਸਲ ਮਤਲਬ ਉਦੋਂ ਸਮਝ ਆਇਆ, ਜਦੋਂ ਸਾਡੇ ਪੱਤਰਕਾਰਾਂ ਨੇ ਸੰਗਰੂਰ ਦੀ ਦਿਰਬਾ ਅਨਾਜ ਮੰਡੀ ਦਾ ਦੌਰਾ ਕਰਨ ਗਏ ਤਾਂ ਕਿਸਾਨਾਂ ਦੀ ਅਸਲੀਅਤ ਵੇਖੀ । ” ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਕਿ, ਕਿਸਾਨ ਆਪਣੀ ਫਸਲ ਲੈ ਕੇ ਮੰਡੀ ਵਿੱਚ ਜਾਵੇਗਾ ਤਾਂ ਉਨ੍ਹਾਂ ਨੂੰ ਸਹੀ ਮੁਲ ਦਿੱਤੇ ਜਾਣਗੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਕਿਸਾਨ ਆਪਣੇ ਝੋਨੇ ਦੀ ਫਸਲ ਦੀ ਮੰਡੀਆਂ ‘ਚ ਬੈਠੇ ਨਿਗਰਾਨੀ ਕਰ ਰਹੇ ਹਨ । ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਡੀ ਵਿਚ ਬੈਠੇ ਹੋਏ ਹਨ, ਜਿਨ੍ਹਾਂ ਨੂੰ ਸਰਦ ਮੌਸਮ ਚਲਦਿਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਕਿਹੋ ਜਿਹਾ ਸਮਾਂ ਦਿਖਾ ਰਹੀ ਹੈ ਸਰਕਾਰ “ਅੱਜ ਦੇਸ਼ ਦਾ ਢਿੱਡ ਪਾਲਣ ਵਾਲਾ ਕਿਸਾਨ, ਆਪਣੀ ਫ਼ਸਲ ਦੇ ਸਹੀ ਮੁੱਲ ਲਈ ਮੰਡੀਆਂ ਵਿੱਚ ਭੁੱਖਾ-ਪਿਆਸਾ ਭਟਕ ਰਿਹਾ ਹੈ।

ਜਦੋਂ ਸਾਡੀ ਟੀਮ ਕਿਸਾਨਾਂ ਦੇ ਹਾਲਾਤਾਂ ਨੂੰ ਜਾਣਨ ਪਹੁੰਚੀ ਤਾਂ ਉਨ੍ਹਾਂ ਦੱਸਿਆ ਕਿ,  ਅਸੀਂ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਝੋਨੇ ਦੀ ਫਸਲ ਦੀ ਖਰੀਦ ਲਈ ਬੈਠੇ ਹਾਂ, ਪਰ ਸਾਡੀ ਫਸਲ ਦੀ ਹਜੇ ਤੱਕ ਖਰੀਦ ਨਹੀਂ ਕੀਤੀ ਗਈ। ਆਪਣੇ  ਦੁੱਖ ਦੀ ਕਹਾਣੀ ਸੁਣਾਉਂਦੇ ਕਿਸਾਨ ਝੋਨੇ ਦੀ ਫਸਲ ਨਾ ਵਿਕਣ ਤੋਂ ਪ੍ਰੇਸ਼ਾਨ ਹੈ, ਕਿਸਾਨਾਂ ਨੇ ਦੱਸਿਆ ਅਵਾਰਾ ਪਸ਼ੂ ਰਾਤ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ  3 ਤੋਂ 5 ਵਾਰ ਉਨ੍ਹਾਂ ਦੀ ਫਸਲ ਦੀ ਚੋਰੀ ਵੀ ਹੋ ਚੁੱਕੀ ਹੈ। ਵਾਅਦੇ ਸਾਰੇ ਝੂਠੇ ਸਾਬਿਤ ਹੋਏ ਹਨ।

ਦੂਜੇ ਪਾਸੇ, ਮੰਡੀ ਵਿੱਚ ਬੈਠਾ ਪਰੇਸ਼ਾਨ ਕਿਸਾਨ ਪੰਜਾਬ ਸਰਕਾਰ ਤੋਂ ਗੁੱਸੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ,  ਸਰਕਾਰਾਂ ਚੋਣਾਂ ਤੋਂ ਪਹਿਲਾ ਵੋਟਾਂ ਪ੍ਰਾਪਤ ਕਰਨ ਲਈ ਕਿਸਾਨਾਂ ਤੋਂ ਵਾਅਦੇ ਕਰਦੇ ਹਨ।  ਪਰ ਬਾਅਦ ਵਿਚ ਇਸ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ  ਸਿਵਾਏ ਪੰਜ ਸਾਲ ਇਕੋ ਹੀ ਲੌਲੀਪੌਪ ਨਾਲ ਸਮਾਂ ਕੱਟਣਾ ਪੈਂਦਾ ਹੈ।

 

LEAVE A REPLY