ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ 14 ਦਿਨਾਂ ਦੇ ਵਿਦੇਸ਼ ਦੌਰੇ ਲਈ ਉਡਾਰੀ ਭਰ ਲਈ ਹੈ। ਦਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਸੀਐੱਮ ਕੈਪਟਨ ਵਿਦੇਸ਼ ਚੱਲੇ ਗਏ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ ਸੀਐੱਮ ਕੈਪਟਨ ਯੂਕੇ ਦੌਰੇ ਤੇ ਗਏ ਹਨ। ਇਸ ਸੰਬੰਧੀ ਸੀਐੱਮ ਕੈਪਟਨ ਨੇ ਲੁਧਿਆਣਾ ਦੀ ਅਦਾਲਤ ਕੋਲੋਂ ਇਜਾਜ਼ਤ ਲਈ ਸੀ। ਅਦਾਲਤ ਵੱਲੋਂ ਇਜਾਜ਼ਤ ਦੇਣ ਤੋਂ ਬਾਅਦ ਸੀਐੱਮ ਕੈਪਟਨ ਵਿਦੇਸ਼ ਦੌਰੇ ਤੇ ਤੁਰ ਪਏ। ਸੀਐੱਮ ਕੈਪਟਨ ਆਪਣੇ ਇਸ ਵਿਦੇਸ਼ ਦੌਰੇ ਤੋਂ 29 ਨਵੰਬਰ ਨੂੰ ਪਰਤ ਆਉਣਗੇ। ਫਿਲਹਾਲ ਸੀਐੱਮ ਕੈਪਟਨ ਦਾ ਕਿਸੇ ਹੋਰ ਪ੍ਰੋਗਰਾਮ ਦਾ ਕੋਈ ਹੋਰ ਵੇਰਵਾ ਨਹੀਂ ਮਿਲਿਆ ਹੈ।

 

 

LEAVE A REPLY