ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  78 ਸਾਲਾਂ ਅਥਲੀਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੌੜ ਜਿੱਤ ਕੇ ਮੈਦਾਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਨੂੰ ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਲਈ ਕਰਵਈ ਅਥਲੈਟਿਕ ਮੀਟ ਦੌਰਾਨ ਦਿਲ ਦਾ ਦੌਰਾ ਪਿਆ। ਹੁਸ਼ਿਆਰਪੁਰ ਦੇ ਜੱਲੋਵਾਲ ਪਿੰਡ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਨੇ 1500 ਮੀਟਰ ਦੀ ਦੌੜ  ਵਿੱਚ ਪਹਿਲਾ ਅਤੇ 800 ਮੀਟਰ ਦੀ ਦੌੜ ‘ਚ ਤੀਜਾ ਸਥਾਨ ਪ੍ਰਾਪਤ ਕੀਤਾ ਸੀ। 1500 ਮੀਟਰ ਦੀ ਦੌੜ  ਪੂਰੀ ਕਰਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਬਖਸ਼ੀਸ਼ ਸਿੰਘ ਅਕਾਲ ਚਲਾਣਾ ਕਰ ਗਏ। ਨਾਲ ਦਿਆਂ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਸਿਵਲ ਹਸਪਤਾਲ, ਸੰਗਰੂਰ ਦਾਖ਼ਿਲ ਕਰਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਰਿਸ਼ਤੇਦਾਰ ਮਹਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬਖਸ਼ੀਸ਼ ਨੇ 1500 ਮੀਟਰ ਦੌੜ ਵਿੱਚ ਸੋਨ ਤਮਗਾ ਜਿੱਤਿਆ ਸੀ। ਦੌੜ ਪੂਰੀ ਹੋਣ ਤੋਂ ਬਾਅਦ ਉਹ ਬਹੁਤ ਖੁਸ਼ ਸਨ। ਉਨ੍ਹਾਂ ਬਖਸ਼ੀਸ਼ ਸਿੰਘ ਨੂੰ ਵਧਾਈ ਦਿੱਤੀ ਤੇ ਅਰਾਮ ਕਰਨ ਨੂੰ ਕਿਹਾ, ਜਿਸ ਦੌਰਾਨ ਉਹ ਅਕਾਲ ਚਲਾਣਾ ਕਰ ਗਏ। ਮਹਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਨੂੰ ਦੌੜ ਲਾਉਂਣਾ ਇੰਨਾ ਪਸੰਦ ਸੀ ਕਿ, ਉਹ  ਦੋਸਤਾਂ ਨੂੰ ਕਿਹਾ ਕਰਦੇ ਸਨ ਕਿ, ਜਦੋਂ ਵੀ ਉਨ੍ਹਾਂ ਨੂੰ ਮੌਤ ਆਵੇ ਤਾਂ ਮੈਦਾਨ ਵਿੱਚ ਖਿਡਾਰੀ ਦੀ ਤਰ੍ਹਾਂ ਮਰਾਂ।

200 ਤੋਂ ਵੱਧ ਜਿੱਤ ਚੁੱਕੇ ਨੇ ਤਮਗੇ

ਬਖਸ਼ੀਸ਼ ਸਿੰਘ ਦੇ ਦੋਸਤ ਐਸਪੀ ਸ਼ਰਮਾ ਨੇ ਦੱਸਿਆ ਕਿ, ਬਖਸ਼ੀਸ਼ ਹੁਸ਼ਿਆਰਪੁਰ ਦੀ ਟੀਮ ਦੀ ਅਗਵਾਈ ਕਰਦਾ ਸੀ। ਉਹ ਸੈਨਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਅਧਿਆਪਕ ਵੀ ਰਿਹਾ। ਦੌੜਨ ਦਾ ਸ਼ੌਕੀਨ ਸੀ। 1982 ਵਿਚ, ਉਨ੍ਹਾਂ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ਅਤੇ ਕੌਮੀ ਪੱਧਰ ‘ਤੇ ਵੀ ਉਹ ਖੇਡ ਚੁੱਕੇ ਹਨ।  ਉਨ੍ਹਾਂ ਆਪਣੀ ਜ਼ਿੰਦਗੀ ‘ਚ 200 ਤੋਂ ਵੱਧ ਤਮਗੇ ਜਿੱਤੇ ਹਨ।

ਬਖਸ਼ੀਸ਼ ਨੇ 800 ਮੀਟਰ, 1500 ਮੀਟਰ ਅਤੇ 5 ਹਜ਼ਾਰ ਮੀਟਰ ਦੌੜ ਵਿੱਚ ਹਿੱਸਾ ਲਿਆ ਹੋਇਆ ਹੈ । ਇਹ ਹਮੇਸ਼ਾ ਕਿਹਾ ਕਰਦੇ ਸੀ ਕਿ ਹਸਪਤਾਲਾਂ ਵਿੱਚ ਟੀਕੇ ਲਗਾ ਕੇ ਮਰਨ ਤੋਂ ਚੰਗਾ ਹੈ, ਕਿ ਸਖਤ ਮਿਹਨਤ ਕਰਦਿਆਂ ਮੈਦਾਨ ਵਿੱਚ ਮੌਤ ਆਵੇ ਤਾਂ ਚੰਗੀ ਕਿਸਮਤ ਹੋਵੇਗੀ।

 

 

 

 

 

 

LEAVE A REPLY