ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਆਪਣੇ ਲਾਜਵਾਬ ਐਕਟਿੰਗ ਲਈ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ ਆਮਿਰ ਖਾਨ, ਜਿੰਨ੍ਹਾਂ ਨੇ ਸਰਫ਼ਰੋਸ਼, 3 idiots ਅਤੇ ਦੰਗਲ ਜਹਿਜੀ ਫ਼ਿਲਮਾਂ ‘ਚ ਆਪਣੀ   ਸ਼ਾਨਦਾਰ ਅਦਾਕਾਰੀ ਦੀ ਪੇਸ਼ਕਸ਼ ਕੀਤੀ ਹੈ। ਹੁਣ ਆਮਿਰ ਖਾਨ ਦੀ ਅਗਲੀ ਆਉਂਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ।  ਇਸ ਲੁੱਕ ‘ਚ ਆਮਿਰ ਪਿਆਰੇ ਸਰਦਾਰ ਜੀ ਦੇ ਰੂਪ ‘ਚ ਨਜ਼ਰ ਆਏ ਹਨ। ਆਮਿਰ ਖਾਨ ਆਪਣੀਆਂ ਫਿਲਮਾਂ ਵਿੱਚ ਵੱਖ – ਵੱਖ ਲੁੱਕ ਨਾਲ experiment ਕਰਨ ਲਈ ਜਾਣੇ ਜਾਂਦੇ ਹਨ।

 “ਲਾਲ ਸਿੰਘ ਚੱਢਾ” ਦੇ ਇਸ ਨਵੇਂ ਅਵਤਾਰ ਨੂੰ ਆਮਿਰ ਖਾਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਵੀ ਸਹਾਰੇ ਕੀਤਾ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ, “ਸਤਿ ਸ੍ਰੀ ਅਕਾਲ ਜੀ” ਮੈਂ ਲਾਲ… ਲਾਲ ਸਿੰਘ ਚੱਢਾ।  ਆਮਿਰ ਖਾਨ ਦੇ ਚਾਹੁੰਣ ਵਾਲਿਆਂ ਨੂੰ ਉਨ੍ਹਾਂ ਦਾ ਇਹ ਲੁੱਕ ਬੇਹੱਦ  ਪਸੰਦ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੀ ਫਿਲਮ ਦੀ ਵਧਾਈ ਵੀ ਦੇ ਰਹੇ ਹਨ।

ਦੱਸ ਦਈਏ ਕਿ, ਕਰੀਨਾ ਕਪੂਰ ਫਿਲਮ ਲਾਲ ਸਿੰਘ ਚੱਢਾ ਵਿੱਚ ਆਮਿਰ ਖਾਨ ਨਾਲ ਨਜ਼ਰ ਆਉਂਣਗੀ। ਇਹ ਦੋਵੇਂ ਇਸ ਤੋਂ ਪਹਿਲਾਂ 3 ਇਡਿਯਟਸ ਅਤੇ ਤਲਾਸ਼ ਵਰਗੀਆਂ ਫਿਲਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਹੁਣ ਲਗਭਗ 9 ਸਾਲਾਂ ਬਾਅਦ ਆਮਿਰ ਅਤੇ ਕਰੀਨਾ ਇੱਕਠੇ ਵੱਡੇ ਪਰਦੇ ‘ਤੇ ਵਾਪਸੀ ਕਰਨਗੇ।  ਹਾਲ ਹੀ ਵਿੱਚ ਫਿਲਮ ਲਾਲ ਸਿੰਘ ਚੱਢਾ ਦਾ ਪਹਿਲੇ ਸ਼ਡਿਉਲ ਦੀ ਸ਼ੂਟਿੰਗ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਸਮੇਂ ਦੌਰਾਨ ਸੈੱਟ ਤੋਂ ਦੋਵਾਂ ਦੇ ਲੁੱਕਸ ਦੀਆਂ ਫੋਟੋਆਂ ਵੀ ਸਾਹਮਣੇ ਆਈਆਂ ਸੀ।

ਫਿਲਮ, ਲਾਲ ਸਿੰਘ ਚੱਢਾ, 1994 ‘ਚ ਆਈ ਰਾਬਰਟ ਜੇਮੇਕਿਸ ਦੀ ਆਸਕਰ ਜੇਤੂ ਫਿਲਮ “ਫਾਰੈਸਟ ਗੁਮਪ ” ਦੀ ਰੀਮੇਕ ਹੈ, ਜਿਸ ‘ਚ ਟੌਮ ਹੈਂਕਸ ਅਤੇ ਰੌਬਿਨ ਰਾਈਟ ਮੁੱਖ ਭੂਮਿਕਾ ਵਿੱਚ ਸਨ। ਲਾਲ ਸਿੰਘ ਚੱਢਾ, ਕ੍ਰਿਸਮਸ 2020 ਵਿੱਚ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਅਦਵੈਤ ਚੰਦਨ ਦੁਆਰਾ ਨਿਰਦੇਸ਼ਤ ਅਤੇ ਅਤੁਲ ਕੁਲਕਰਨੀ ਦੁਆਰਾ ਲਿਖੀ ਗਈ, ਫਿਲਮ ਦਾ ਨਿਰਮਾਣ ਆਮਿਰ ਦੁਆਰਾ ਵਿਅਕਾਮ 18 ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਫਿਲਮ ਦਾ ਟਕਰਾਅ ਅਕਸ਼ੈ ਕੁਮਾਰ ਦੀ ਬੱਚਨ ਪਾਂਡੇ ਨਾਲ ਹੋਵੇਗਾ।

 

 

 

LEAVE A REPLY