ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਏਅਰ ਇੰਡੀਆ ਨੇ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਲੰਡਨ ਦੇ ਸਟੈਨਸਟਡ ਏਅਰਪੋਰਟ ਤੋਂ ਅੰਮ੍ਰਿਤਸਰ ਲਈ ਨਵੀਂ ਹਵਾਈ ਉਡਾਣ ਸੇਵਾ ਸ਼ੁਰੂ ਕੀਤੀ ਹੈ। ਲੰਡਨ ਦੀ ਏਅਰ ਇੰਡੀਆ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਦੇ ਲਈ ਰਵਾਨਾ ਹੋਵੇਗੀ।

ਇਹ ਉਡਾਣ ਸੇਵਾ ਸ਼ਰਧਾਲੂਆਂ ਨੂੰ ਹਫਤੇ ਦੇ ਤਿੰਨ ਦਿਨਾਂ ਸੋਮਵਾਰ, ਮੰਗਲਵਾਰ ਅਤੇ ਵੀਰਵਾਰ ਨੂੰ ਉਪਲਬਧ ਹੋਵੇਗੀ। ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਸ਼ੁਰੂ ਕੀਤੀ ਗਈ ਇਸ ਉਡਾਣ ਸੇਵਾ ਦਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਦਿਲੋਂ ਸਵਾਗਤ ਕੀਤਾ ਹੈ।

 

ਇਸ ਹਵਾਈ ਉਡਾਣ ਸੇਵਾ ਬਾਰੇ ਕੇਂਦਰੀ ਕੈਬਿਨੇਟ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ, ਇਹ ਦੋਵਾਂ ਦੇਸ਼ਾਂ ਵਿਚਾਲੇ ਸੈਰ-ਸਪਾਟਾ, ਵਪਾਰ, ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰੇਗਾ ਅਤੇ ਨਾਲ ਹੀ ਯਾਤਰੀਆਂ ਦੇ ਸਮੇਂ ਅਤੇ ਪੈਸੇ ਦੀ ਬਚਤ ਕਰੇਗਾ। ਉਨ੍ਹਾਂ ਕਿਹਾ ਕਿ ਲੰਡਨ ਤੋਂ ਪੰਜਾਬ ਜਾਣ ਵਾਲੇ ਯਾਤਰੀਆਂ ਲਈ, ਖਾਸ ਕਰਕੇ ਅੰਮ੍ਰਿਤਸਰ ਖੇਤਰ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ।
 

 

 

 

 

LEAVE A REPLY