ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇੱਕ ਪੰਜਾਬੀ ਨੌਜਵਾਨ ਨੇ ਪਤਨੀ ਨਾਲ ਅਨੋਖਾ ਵਰਲਡ ਟੂਰ ਕੀਤਾ ਹੈ । ਇਹ ਪੰਜਾਬੀ ਜੋੜਾ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਲੈ ਕੇ ਸਾਇਕਲ ਰਾਹੀ ਸਵਿੱਟਜਰਲੈਂਡ ਤੋਂ ਭਾਰਤ ਪਹੁੰਚਿਆ ਹੈ। ਇਸ ਯਾਤਰਾ ਨੂੰ ਉਸਨੇ ਸਾਇਕਲ ਤੋਂ 20 ਦੇਸ਼ਾ ਤੋਂ ਹੁੰਦੇ ਹੋਏ 6 ਮਹੀਨਿਆਂ ‘ਚ 8000 ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਪੂਰਾ ਕੀਤਾ ਹੈ। ਇਹ ਜੋੜਾ ਸਾਇਕਲ ‘ਤੇ ਸਵਿੱਟਜਰਲੈਂਡ ਤੋਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾ ‘ਚ ਆਪਣੇ ਜੱਦੀ ਘਰ ਪਹੁੰਚਿਆ ਹੈ।

 

20 ਸਾਲਾਂ ਤੋਂ ਸਵਿੱਟਜਰਲੈਂਡ ‘ਚ
20 ਸਾਲਾਂ ਪਹਿਲਾ ਜਸਕਰਨ ਇੰਗਲੈਂਡ ਚਲੇ ਗਏ ਸੀ, ਜਿਥੇ 3 ਸਾਲ ਰਹਿਣ ਤੋਂ ਬਾਅਦ ਉਹ ਸਵਿੱਟਜਰਲੈਂਡ ਦੇ ਯੂਰਿਕ ਸ਼ਹਿਰ ‘ਚ ਵੱਸਗੇ ਅਤੇ ਉਥੇ ਹੀ ਉਨ੍ਹਾਂ ਨੇ ਪੈਰੀਨ ਸੋਲਮ ਨਾਲ ਵਿਆਹ ਰਚਾ ਲਿਆ। ਦੱਸ ਦੇਇਏ ਜਸਕਰਨ ਸਵਿੱਟਜਰਲੈਂਡ ‘ਸੀ ਆਪਣਾ ਫੂਡ ਕਾਰਨਰ ਚਲਾਂਦੇ ਹਨ।

ਕਿ ਹੈ ਸਾਇਕਲ ਤੋਂ ਸਫਰ ਦਾ ਕਰਨ
ਆਪਣੇ ਸਫਰ ਬਾਰੇ ਜਾਣਕਾਰੀ ਦਿੰਦਿਆਂ ਜਸਕਰਨ ਨੇ ਦੱਸਿਆ ਕਿ, ਜਦੋਂ ਵੀ ਉਹ ਹਵਾਈ ਸਫਰ ਕਰਦੇ ਸਨ ਤਾਂ ਧਰਤੀ ਵੱਲ ਵੇਖਦੇ ਹੋਏ ਉਨ੍ਹਾਂ ਦੇ ਮਨ ‘ਚ ਸਵਾਲ ਆਉਂਦਾ ਸੀ ਕਿ, ਇਨ੍ਹਾਂ ਦੇਸ਼ਾਂ ਦੇ ਲੋਕ ਕਿਦਾ ਦੇ ਹੋਣਗੇ, ਉਥੇ ਦਾ ਰਹਿਣ – ਸਹਿਣ ਕਿਦਾ ਦਾ ਹੋਵੇਗਾ। ਵੱਖ -ਵੱਖ ਦੇਸ਼ਾਂ ਨੂੰ ਦੇਖਣ ਦੀ ਇਹ ਇੱਛਾ ਜਦੋਂ ਉਸਨੇ ਆਪਣੀ ਪਤਨੀ ਨੂੰ ਦਸੀ ਤਾਂ ਉਹ 6 ਮਹੀਨੇ ਪਹਿਲਾ 16 ਅਪ੍ਰੈਲ 2019 ਨੂੰ ਸਵਿੱਟਜਰਲੈਂਡ ਤੋਂ ਪੰਜਾਬ ਦੀ ਯਾਤਰਾ ਸ਼ੁਰੂ ਕਰਤੀ।

ਕਈ ਔਂਕੜਾਂ ਦਾ ਕਰਨਾ ਪਿਆ ਸਾਹਮਣਾ
32 ਸਾਲਾ ਬੱਸੀ ਪਠਾਣਾ ਨਿਵਾਸੀ ਜਸਕਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਪੈਰੀਨ ਸੋਲਮ ਇਸ ਯਾਤਰਾ ਤੋਂ ਬੇਹੱਦ ਖੁਸ਼ ਹਨ। ਇਸ ਜੋੜੇ ਨੇ ਨਾ ਸਿਰਫ਼ ਸਵਿੱਟਜਰਲੈਂਡ ਤੋਂ 20 ਦੇਸ਼ਾ ਦੀ ਸੈਰ ਕੀਤੀ, ਜੱਦ ਕਿ, ਉੱਥੇ ਦੇ ਲੋਕਾਂ ਵਿੱਚ ਵੀ ਰਹੇ ਅਤੇ ਉਨ੍ਹਾਂ ਦੇ ਸੱਭਿਆਚਾਰ, ਰਹਿਣ-ਸਹਿਣ, ਭਾਸ਼ਾ ਅਤੇ ਖਾਣ-ਪੀਣ ਬਾਰੇ ਵੀ ਜਾਣਿਆ। ਆਪਣੇ ਸਫਰ ਬਾਰੇ ਹੋਰ ਜਾਣਕਾਰੀ ਦਿੰਦਿਆਂ ਜਸਕਰਨ ਨੇ ਦੱਸਿਆ ਕਿ, ਇਸ ਦੌਰਾਨ ਉਨ੍ਹਾਂ ਨੂੰ ਕਈ ਛੋਟੀ- ਛੋਟੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਇਰਾਨ ‘ਚ ਉਨ੍ਹਾਂ ਦੇ ਪੈਸੇ ਵੀ ਚੋਰੀ ਕਰ ਲਾਏ ਗਏ ਅਤੇ ਉਨ੍ਹਾਂ ਨੂੰ ਨਸਲੀ ਵਿਤਕਰੇ ਦਾ ਵੀ ਸ਼ਿਕਾਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਇਸ ਉਲਟ ਤੁਰਕੀ ਦੇ ਲੋਕਾਂ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ। ਨਾਵਲ ਹੀ ਘਰਾਂ ‘ਚ ਰਹਿਣ ਦੀ ਥਾਂ ਵੀ ਦਿੱਤੀ।

ਪਾਕਿਸਤਾਨ ਖਿਲਾਫ ਬਿਆਨ ਕੀਤੀ ਨਾਰਾਜ਼ਗੀ
ਉਥੇ ਹੀ ਪਾਕਿਸਤਾਨ ਖਿਲਾਫ ਨਾਰਾਜ਼ਗੀ ਜਾਹਰ ਕਰਦਿਆਂ ਜਸਕਰਨ ਨੇ ਦਸਿਆ ਕਿ, ਪਾਕਿਸਤਾਨ ਨੇ 14 ਈਡਨ ਤੋਂ ਵੱਧ visa ਦੀ ਮੰਜੂਰੀ ਨਹੀਂ ਦਿੱਤੀ। ਨਾਲ ਹੀ ਕਈ ਕਦੀ ਸ਼ਰਤਾਂ ਵੀ ਲਗਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਨੂੰ ਬਾਘਾ ਬਾਰਡਰ ਦੀ ਬਜਾਏ ਨੇਪਾਲ ਰਸਤੇ ਤੋਂ ਭਾਰਤ ਆਉਣਾ ਪਿਆ।

ਪਤਨੀ ਪੈਰੀਨ ਸੋਲਮ ਨੇ ਦੱਸਿਆ ਕਿ ਭਾਰਤ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਅਤੇ ਜਿਨ੍ਹਾਂ ਵੀ ਸਫਰ ਤੈਅ ਕੀਤਾ, ਉਹ ਬੇਹੱਦ ਲੰਬਾ ਅਤੇ ਚੁਣੌਤੀ ਭਰਿਆ ਸੀ।

LEAVE A REPLY