ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਚ ਆਏ ਦਿਨ ਕੋਈ ਨਾ ਕੋਈ ਨਵਾਂ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਦਬੰਗ ਸਲਮਾਨ ਖਾਨ ਨੇ ਸਾਰੇ ਕੰਟੇਂਸਟੈਂਟ ਦੀਆਂ ਅੱਖਾਂ ਖੋਲਿਆ। ਨਾਲ ਹੀ ਸਲਮਾਨ ਖਾਨ ਨੇ Bigg Boss 13 ਦੇ ਘਰਵਾਲਿਆਂ ਨੂੰ ਟਾਸਕ ਵੀ ਦਿੱਤੇ। ਉੱਥੇ ਹੀ ਦੂਜੇ ਪਾਸੇ ਵਿਕੈਂਡ ਦੇ ਵਾਰ ਚ ਹਿਨਾ ਖਾਨ ਦੀ ਵੀ ਐਂਟਰੀ ਹੋਈ। ਜਿਹਨਾਂ ਦੇ ਆਉਣ ਤੋਂ ਬਾਅਦ ਕਈਆਂ ਦੇ ਰਾਜ ਵੀ ਖੁੱਲ੍ਹੇ ਜਿਸ ਨਾਲ Bigg Boss 13 ਦੇ ਫੈਨਸ ਨੂੰ ਕਾਫੀ ਮਜਾ ਆਇਆ। ਦਸ ਦਈਏ ਕਿ ਹਿਨਾ ਖਾਨ ਨੂੰ ਬਿਗ ਬੌਸ 13 ਦੇ ਸਟੋਰ ਰੂਮ ਦੀ ਮੈਨੇਜਰ ਬਣਾਕੇ ਭੇਜਿਆ ਗਿਆ।

Shehnaz Kaur Gill and paras chhabra

ਇਸ ਦੌਰਾਨ ਉਹਨਾਂ ਨੇ ਘਰਵਾਲਿਆਂ ਨੂੰ ਦੋ ਆਪਸ਼ਨ ਦਿੱਤੇ ਜਿਸ ਚ ਉਹ ਜਾਂ ਤਾਂ ਆਪਣੇ ਕਿਸੇ ਦੋਸਤ ਦਾ ਘਰਵਾਲਿਆਂ ਦਾ ਫਿਰ ਕਿਸੇ ਦਰਸ਼ਕ ਦਾ ਮੈਸੇਜ ਸੁਣ ਸਕਦੇ ਸੀ ਜਾਂ ਫਿਰ ਸਟੋਰ ਤੋਂ ਕੁਝ ਲੈ ਸਕਦੇ ਸੀ। ਇਸ ਦੌਰਾਨ ਦੇਬੋਲੀਨਾ ਨੇ ਘਰ ਲਈ ਪੋਹਾ ਲਿਆ ਤੇ ਆਪਣੀ ਮਾਂ ਦਾ ਆਇਆ ਹੋਇਆ ਮੈਸੇਜ ਸੁਣਨਾ ਛੱਡ ਦਿੱਤਾ ਪਰ ਜਿਵੇਂ ਹੀ ਉਹ ਸਟੋਰ ਰੂਮ ਤੋਂ ਬਾਹਰ ਆਈ ਤਾਂ ਉਹ ਰੋਣ ਲੱਗੀ। ਇਸ ਤੋਂ ਇਲਾਵਾ ਹਿਨਾ ਖਾਨ ਨੇ ਸ਼ਹਿਨਾਜ ਗਿੱਲ ਤੇ ਪਾਰਸ ਛਾਬੜਾ ਦੀ ਪੋਲ ਵੀ ਖੋਲੀ। ਦਸ ਦਈਏ ਕਿ ਹਿਨਾ ਖਾਨ ਨੇ ਸਲਮਾਨ ਖਾਨ ਕੋਲ ਪਹੁੰਚ ਕੇ ਸਾਰਿਆਂ ਸਾਹਮਣੇ ਇਕ ਵੀਡੀਓ ਪੇਸ਼ ਕੀਤੀ ਜਿਸ ਚ ਸ਼ਹਿਨਾਜ ਗਿੱਲ ਤੇ ਪਾਰਸ ਇਕ ਦੂਜੇ ਦਾ ਹੱਥ ਫੜੇ ਹੋਏ ਨਜਰ ਆ ਰਹੇ ਸੀ।

LEAVE A REPLY