ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦਾ ਇਕ ਹਫਤਾ ਗੁਜਰ ਚੁੱਕਿਆ ਹੈ ਇਸ਼ ਦੌਰਾਨ ਕਈ ਘਰਵਾਲੇ ਇਕ ਦੂਜੇ ਦੇ ਕਰੀਬ ਵੀ ਆਏ ਹਨ ਤੇ ਕਈ ਲੋਕ ਇਕ ਦੂਜੇ ਤੋਂ ਨਾਰਾਜ਼ ਵੀ ਹੋਏ ਹਨ। ਉੱਥੇ ਹੀ ਬਿੱਗ ਬੌਸ ‘ਚ ਇਕ ਅਜਿਹਾ ਮੈਂਬਰ ਜਰੂਰ ਹੁੰਦਾ ਹੈ ਜੋ ਘਰਵਾਲਿਆਂ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਮਨੋਰੰਜਨ ਕਰਦਾ ਰਹਿੰਦਾ ਹੈ। ਬਿੱਗ ਬੌਸ 13 ‘ਚ ਵੀ ਪੰਜਾਬੀ ਮਾਡਲ ਸ਼ਹਿਨਾਜ ਗਿੱਲ ਘਰ ਦੇ ਲੋਕਾਂ ਦਾ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਰਹਿੰਦੀ ਹੈ।

ਸ਼ਹਿਨਾਜ ਗਿੱਲ ਨੂੰ ਘਰ ਦੇ ਕਈ ਲੋਕ ਪਸੰਦ ਵੀ ਕਰਦੇ ਹਨ ਤੇ ਨਾਲ ਹੀ ਦਰਸ਼ਕਾਂ ਨੂੰ ਵੀ ਉਹ ਬਹੁਤ ਪਸੰਦ ਆ ਰਹੀ ਹੈ। ਹਾਲ ਹੀ ‘ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਸ਼ਹਿਨਾਜ ਗਿੱਲ ਭੂਤ ਬਣਕੇ ਸਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਨਾਜ ਗਿੱਲ਼ ਭੂਤ ਬਣਕੇ ਕੋਇਨਾ ਮੁਤਰਾ ਦੀ ਨਕਲ ਕਰ ਰਹੀ ਸੀ।  ਸ਼ਹਿਨਾਜ ਗਿੱਲ ਦੇ ਇਸ ਅਵਤਾਰ ਨੂੰ ਦੇਖ ਕੇ ਸਾਰੇ ਕਾਫੀ ਇੰਜੁਆਏ ਕਰ ਰਹੇ ਹਨ ਤੇ ਨਾਲ ਹੀ ਉਹ ਖੂਬ ਹੱਸ ਵੀ ਰਹੇ ਹਨ।

LEAVE A REPLY