ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਬੇਖੌਫ ਬਦਮਾਸ਼ਾਂ ਦੁਆਰਾ ਅੰਜਾਮ ਦਿੱਤਾ ਜਾ ਰਿਹਾ ਹੈ। ਪਰ ਪੁਲਿਸ ਵੱਲੋਂ ਫੋਕੀਆ ਗੱਲਾਂ ਤੋਂ ਇਲਾਵਾ ਹੋਰ ਕੁਝ ਵੀ ਕਰਦੀ ਹੋਈ ਨਜਰ ਨਹੀਂ ਆ ਰਹੀ ਹੈ। ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਤੀਜੀ ਦੇ ਨਾਲ ਵੀ ਲੁੱਟ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਰ ਦਿੱਲੀ ਚ ਬਦਮਾਸ਼ਾਂ ਨੇ ਪੀਐੱਮ ਮੋਦੀ ਦੀ ਭਤੀਜੀ ਦਾ ਪਰਸ ਖੋਹ ਕੇ ਭੱਜ ਗਏ।

niece

ਇਸ ਵਾਰਦਾਤ ਨੂੰ ਅੰਜਾਮ ਦਿੱਲੀ ਦੇ ਪਾਸ਼ ਇਲਾਕੇ ‘ਚ ਦਿੱਤਾ ਗਿਆ। ਉੱਥੇ ਹੀ ਦੱਸਿਆ ਜਾ  ਰਿਹਾ ਹੈ ਕਿ ਪਰਸ ‘ਚ ਕੁਝ ਕੈਸ਼ ਤੇ ਕੁਝ ਜ਼ਰੂਰੀ ਦਸਤਾਵੇਜ ਸੀ। ਪੀਐੱਮ ਮੋਦੀ ਦੇ ਭਰਾ ਦੀ ਬੇਟੀ ਦਮਯੰਤੀ ਬੈਨ ਮੋਦੀ ਅੰਮ੍ਰਿਤਸਰ ਤੋਂ ਦਿੱਲੀ ਆਏ ਸੀ। ਉਹ ਆਟੋ ਚ ਆਪਣੇ ਪਰਿਵਾਰ ਦੇ ਨਾਲ ਗੁਜਰਾਤੀ ਭਵਨ ਪਹੁੰਚੇ ਹੀ ਸੀ ਕਿ ਬਦਮਾਸ਼ਾਂ ਨੇ ਉਹਨਾਂ ਦਾ ਪਰਸ ਖੋਹ ਲਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY