ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੋਮਵਾਰ ਨੂੰ ਹੋ ਰਹੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ, ਬਾਲੀਵੁੱਡ ਅਤੇ ਖੇਡ ਜਗਤ ਦੇ ਸਿਤਾਰੇ ਆਪਣੇ ਕਿਮਤੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥ ਤੇ ਪਹੁੰਚੇ। ਹਿੰਦੀ ਸਿਨੇਮਾ ਦੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਆਮਿਰ ਖਾਨ, ਹੇਮਾ ਮਾਲਿਨੀ, ਪ੍ਰੀਤੀ ਜ਼ਿੰਟਾ, ਵਰੁਣ ਧਵਨ, ਰਿਤਿਕ ਰੋਸ਼ਨ ਅਤੇ ਲਾਰਾ ਦੱਤਾ ਸਮੇਤ ਕਈ ਸਿਤਾਰੇ ਵੋਟ ਪਾਉਣ ਲਈ ਪੋਲਿੰਗ ਬੂਥ ਪਹੁੰਚੇ।

ਇਸ ਦੌਰਾਨ ਬਾਲੀਵੁੱਡ ਦੇ ਸਭ ਤੋਂ ਵੱਧ ਚਰਚਿਤ ਕਿਡਜ਼ ਸਟਾਰ ਤੈਮੂਰ ਅਲੀ ਖਾਨ ਨੂੰ ਵੀ ਵੇਖਿਆ ਗਿਆ। ਅਸਲ ਚ  ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਪਹੁੰਚੇ ਸੀ ਅਤੇ ਤੈਮੂਰ ਉਨ੍ਹਾਂ ਨਾਲ ਸੀ। ਤੈਮੂਰ ਇਕ ਵਾਰ ਫਿਰ ਆਪਣੇ ਸ਼ਰਾਰਤੀ ਅੰਦਾਜ਼ ਵਿਚ ਦਿਖਾਈ ਦਿੱਤੇ। ਤੈਮੂਰ ਅਕਸਰ  ਆਪਣੀ Cuteness ਕਾਰਨ ਚਰਚਾ ਵਿੱਚ ਬਣੇ ਰਹਿੰਦੇ ਹਨ ।

ਹਾਲ ਹੀ ਵਿੱਚ, ਤੈਮੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਹੈ। ਦਰਅਸਲ ਤੈਮੂਰ ਈਸ਼ਾ ਦਿਓਲ ਦੀ ਬੇਟੀ ਰਾਧਿਆ ਦੀ ਜਨਮਦਿਨ ਪਾਰਟੀ ਵਿੱਚ ਪਹੁੰਚੇ ਸੀ, ਜਿੱਥੇ ਫੋਟੋਗ੍ਰਾਫ਼ਰਾਂ ਦੀ ਭੀੜ ਨੂੰ ਵੇਖਦਿਆਂ ਉਨ੍ਹਾਂ ਕਿਹਾ – ਮਾਫ ਕਰਨਾ।

ਤਾਜ਼ਾ ਤਸਵੀਰਾਂ ਦੀ ਗੱਲ ਕਰੀਏ ਤਾਂ ਤੈਮੂਰ ਕਰੀਨਾ ਕਪੂਰ ਖਾਨ ਨਾਲ ਟੀ-ਸ਼ਰਟ ਅਤੇ ਸ਼ਾਰਟਸ ਵਿੱਚ ਦਿਖਾਈ ਦਿੱਤੇ, ਜਿਸ ਵਿੱਚ ਉਹ ਕਾਫ਼ੀ ਪਿਆਰੇ ਲੱਗ ਰਹੇ ਸੀ। ਉੱਥੇ ਹੀ ਜੇਕਰ ਗੱਲ ਕਰੀਏ ਕਰੀਨਾ ਕਪੂਰ ਖਾਨ ਦੇ ਲੁੱਕ ਦੀ ਤਾਂ ਉਹ ਫੋਰਮਲ ਸ਼ਰਟ ਅਤੇ ਡੈਨੀਮ ਜੀਨਸ ਵਿੱਚ ਨਜ਼ਰ ਆਈ। ਕਰੀਨਾ ਕਪੂਰ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਛੇਤੀ ਹੀ ਅਭਿਨੇਤਾ ਅਕਸ਼ੈ ਕੁਮਾਰ ਨਾਲ ਫਿਲਮ ਗੁੱਡ ਨਿਉਜ਼ ‘ਚ ਨਜ਼ਰ ਆਵੇਗੀ।

ਫਿਲਮ ਦੀ ਸ਼ੂਟਿੰਗ ਦੌਰਾਨ ਪਿਛਲੇ ਦਿਨੀ ਕਰੀਨਾ ਕਪੂਰ ਖਾਨ ਦੀ ਕਈ ਤਸਵੀਰਾਂ  ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹਨ, ਜਿਸ  ‘ਚ ਕਰੀਨਾ ਕਪੂਰ ਸੜਕ  ‘ਤੇ ਆਰਟੀਫ਼ਿਸ਼ਲ ਬੇਬੀ ਬੰਪ ‘ਚ ਦਿਖਾਈ ਦਿੱਤੀ।

LEAVE A REPLY