ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਂਚੀ ਵਿੱਚ ਚੱਲ ਰਹੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਟੈਸਟ ਮੈਚ ‘ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਵਿਰੁੱਧ ਇਤਿਹਾਸਕ ਜਿੱਤ ਦਰਜ ਕੀਤੀ। ਮੈਚ ਦੇ ਚੋਥੇ ਦਿਨੀ ਟੀਮ ਇੰਡੀਆ ਨੂੰ ਜਿੱਤਣ ਲਈ ਦੋ ਵਿਕਟਾਂ ਦੀ ਲੋੜ ਸੀ। ਟੀਮ ਇੰਡੀਆ ਲਈ ਇਹ ਦੋਵੇਂ ਵਿਕਟ ਸ਼ਾਹਬਾਜ਼ ਨਦੀਮ ਨੇ ਲਏ ਅਤੇ ਮਹਿਮਾਨ ਟੀਮ ਦੀ ਦੂਜੀ ਪਾਰੀ ‘ਚ 133 ਦੌੜਾਂ ‘ਤੇ ਆਊਟ ਹੋ ਗਈ। ਇਸ ਨਾਲ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਇਕ ਪਾਰੀ ਅਤੇ 202 ਦੌੜਾਂ ਨਾਲ ਪਿੱਛੇ ਛੱਡੀਆਂ ਸ਼ਾਨਦਾਰ ਰਿਕਾਰਡ ਕਾਇਮ ਕੀਤਾ। 27 ਸਾਲਾਂ ਵਿੱਚ ਟੀਮ ਇੰਡੀਆ ਦੀ ਦੱਖਣੀ ਅਫਰੀਕਾ ‘ਤੇ ਪਹਿਲੀ ਕਲੀਨ ਸਵੀਪ ਹੈ।

ਅੰਤਿਮ ਦੋ ਗੇਂਦਾਂ ‘ਤੇ ਡਿੱਗੇ ਦੋ ਵਿਕਟ
ਖੇਡ ਦੇ ਚੌਥੇ ਦਿਨ ਦੀ ਸ਼ੁਰੂਆਤ ਦੱਖਣੀ ਅਫਰੀਕਾ ਨੇ ਤੀਜੇ ਦਿਨ ਦੇ ਸਕੋਰ 8 ਵਿਕਟਾਂ ‘ਤੇ 132 ਦੌੜਾਂ ਨਾਲ ਕੀਤੀ ਅਤੇ ਦਿਨ ਦੇ ਦੂਜੇ ਓਵਰ ਵਿੱਚ, ਨਦੀਮ ਨੇ ਆਖਰੀ ਦੋ ਵਿਕਟਾਂ ਸੁੱਟੀਆਂ। ਇਸ ਨਾਲ ਹੀ ਦੱਖਣੀ ਅਫ਼੍ਰੀਕੀ ਬੱਲੇਬਾਜ਼ ਥੂਨੀਸ ਡੀ ਬਰੂਇਨ 30 30 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅਗਲੀ ਹੀ ਗੇਂਦ ‘ਤੇ ਲੁੰਗੀ ਐਨਜੀਡੀ ਨੇ ਆਪਣੀ ਹੀ ਗੇਂਦ’ ਤੇ ਕੈਚ ਕਰ ਕੇ ਦੱਖਣੀ ਅਫਰੀਕਾ ਦੀ ਪਾਰੀ ਨੂੰ ਸਮੇਟ ਦਿੱਤਾ। ਦੱਖਣੀ ਅਫਰੀਕਾ ਦੀ ਟੀਮ ਵਿੱਚ ਸੋਮਵਾਰ ਦੇ ਮੁਕਾਬਲੇ ਵਿੱਚ ਸਿਰਫ ਇੱਕ ਹੀ ਦੌੜ ਦਰਜ ਕੀਤੀ ਗਈ।

ਮੈਚ ਦੇ ਤੀਜੇ ਦਿਨੀ ਟੀਮ ਇੰਡੀਆ ਨੇ 497 ਦੌੜਾਂ ਦੇ ਜਵਾਬ ‘ਚ ਦੱਖਣੀ ਅਫ਼ਰੀਕਾ ਨੂੰ ਚੋਥੇ ਦਿਨੀ 162 ਦੌੜਾਂ ਤੇ ਪਿੱਛੇ ਛੜਿਆਂ 355 ਦੌੜਾਂ ਨਾਲ ਸ਼ਾਨਦਾਰ ਜਿੱਤ ਇਤਿਹਾਸ ਦੇ ਪਨੀਆਂ ‘ਤੇ ਦਰਜ ਕੀਤੀ।  ਦੱਖਣੀ ਅਫ਼ਰੀਕਾ ਲਈ ਸਭ ਤੋਂ ਵੱਧ 30 ਦੌੜਾਂ ਬੱਲੇਬਾਜ਼ ਥੂਨੀਸ ਡੀ ਬਰੂਇਨ ਨੇ ਬਣਾਏ। ਇਸਦੇ ਇਲਾਵਾ ਜੋਰਜ ਲਿੰਡੇ ਨੇ 27, ਡੀਨ ਐਲਗਰ ਨੇ 16 ਅਤੇ ਕਗੀਸੋ ਰਬਾਡਾ ਨੇ 12 ਦੌੜਾਂ ਬਣਾਈਆਂ। ਦੂਜੇ ਪਾਸੇ ਟੀਮ ਇੰਡੀਆ ਦੇ ਮੁਹੰਮਦ ਸ਼ਮੀ ਨੇ ਤਿੰਨ, ਉਮੇਸ਼ ਯਾਦਵ ਅਤੇ ਨਦੀਮ ਨੇ ਦੋ-ਦੋ ਅਤੇ ਰਵੀਂਦਰ ਜਡੇਜਾ ਅਤੇ ਅਸ਼ਵਿਨ ਨੇ ਇਕ-ਇਕ ਵਿਕੇਟ ਲਿਆ।

497 ਦੌੜਾਂ ‘ਤੇ ਹਾਸਿਲ ਕੀਤੀ ਜਿੱਤ
ਪਹਿਲੀ ਪਾਰਿ ‘ਚ ਟੀਮ ਇੰਡੀਆ ਦੇ ਰੋਹਿਤ ਸ਼ਰਮਾ ਨੇ ਲਾਗਤਾਰ ਦੋਹਰਾ ਸੈਂਕੜਾ ਲਗਾਇਆ, ਉਨ੍ਹਾਂ ਤੋਂ ਇਲਾਵਾ ਉਪ-ਕਪਤਾਨ ਅਜਿੰਕਿਆ ਰਹਾਣੇ ਨੇ 115 ਦੌੜਾਂ ਦੀ ਸ਼ਾਨਦਾਰ ਪਾਰਿ ਖੇਡੀ। ਦੋਵਾਂ ਨੇ 267 ਦੌੜਾਂ ਦੀ ਸਾਂਝੇਦਾਰੀ ਨਾਲ ਇਕ ਵੱਖਰਾ ਰਿਕਾਰਡ ਬਣਾਇਆ। ਇਸ ਨਾਲ ਹੀ ਰਵਿੰਦਰ ਜਡੇਜਾ ਦੀ 50 ਅਤੇ ਉਮੇਸ਼ ਯਾਦਵ ਦੀਆਂ 31 ਦੌੜਾਂ ਤੋਂ ਟੀਮ ਇੰਡੀਆ ਦਾ ਸਕੋਰ 9 ਵਿਕਟਾਂ ‘ਤੇ 497’ ਤੇ ਪਹੁੰਚ ਗਿਆ।
ਦੱਸਣਯੋਗ ਗੱਲ ਹੈ ਕਿ, ਭਾਰਤ ਇਕਲੌਤੀ ਅਜਿਹੀ ਟੀਮ ਹੈ, ਜਿਸਨੇ ਦੱਖਣੀ ਅਫ਼ਰੀਕਾ ਨੂੰ ਦੋ ਵਾਰ ਫਾਲੋਅਨ ਖਿਡਾਇਆ ਹੈ। ਇਸ ਤੋਂ ਪਹਿਲਾਂ ਪੁਣੇ ਟੈਸਟ ਮੈਚ ‘ਚ ਵੀ ਟੀਮ ਇੰਡੀਆ ਨੇ ਦੱਖਣੀ ਅਫ਼ਰੀਕਾ ਨੂੰ 137 ਦੌੜਾਂ ਤੋਂ ਪਿੱਛੇ ਛੱਡਿਆ ਸੀ।

LEAVE A REPLY