ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਦਿਵਾਲੀ ਦੇ ਤਿਓਹਾਰ ਤੋਂ ਠੀਕ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਵੱਡੇ ਤੋਹਫੇ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸਰਕਾਰ ਨੇ ਹਾੜੀ ਦੀਆਂ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਹੀ ਫਸਲਾਂ ਦੇ ਘਟੋ ਘਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਹੈ।

ਸਰਕਾਰ ਨੇ ਕਣਕ ਦੇ ਸਮਰਥਨ ਮੁੱਲ ਵਿਚ 85 ਰੁਪਏ ਦਾ ਵਾਧਾ ਕੀਤਾ ਹੈ, ਜਿਸਤੋਂ ਬਾਅਦ ਹੁਣ ਕਣਕ ਦੀ ਕੀਮਤ 1925 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ। ਇਸੇ ਨਾਲ ਫਸਲ ਦਾ ਸਰਕਾਰੀ ਮੁੱਲ ਵੀ 85 ਰੁਪਏ ਕੁਇੰਟਲ ਵਧਣ ਤੋਂ ਬਾਅਦ ਹੁਣ 1525 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਸਰਕਾਰ ਨੇ ਸਰੋਂ ਦੇ ਮੁੱਲ ਵਿੱਚ 225 ਰੁਪਏ ਪ੍ਰਤੀ ਕੁਇੰਟਲ, ਚਨੇ ਦਾ ਮੁੱਲ 255 ਰੁਪਏ ਪ੍ਰਤੀ ਕੁਇੰਟਲ ਅਤੇ ਮਸੂਰ ਦੀ ਦਾਲ ਦੇ ਭਾਅ ਵਿਚ 325 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ।

ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਦਿੱਲੀ ਦੇ ਲੱਖਾਂ ਲੋਕਾਂ ਨੂੰ ਵੀ ਦਿਵਾਲੀ ਦਾ ਵੱਡਾ ਤੋਹਫਾ ਦਿਤਾ ਹੈ। ਸਰਕਾਰ ਨੇ ਬੁਧਵਾਰ ਨੂੰ ਉਨ੍ਹਾਂ ਸਾਰਿਆਂ ਕਾਲੋਨੀਆਂ ਨੂੰ ਰੈਗੂਲਰ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ, ਜੋ ਬੀਤੇ ਸਾਲਾਂ ਦੇ ਦੌਰਾਨ ਗੈਰ ਕਾਨੂੰਨੀ ਤੌਰ ‘ਤੇ ਉਸਾਰੀ ਗਈਆਂ ਸਨ। ਸਰਕਾਰ ਦੇ ਇਸ ਵੱਡੇ ਫੈਸਲੇ ਤੋਂ ਦੇਸ਼ ਦੇ ਕਰੀਬ 40 ਲੱਖ ਆਮ ਲੋਕਾਂ ਨੂੰ ਫਾਇਦਾ ਪਹੁੰਚੇਗਾ ।

 

 

 

LEAVE A REPLY