ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਿੱਖ ਇਤਿਹਾਸ ਚ ਕਿਹਾ ਗਿਆ ਹੈ ਕਿ ਕਾਲੀ ਵੇਈ ਨਦੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਲਈ ਗਏ ਸੀ ਤਾਂ ਉਹ ਤਿੰਨ ਦਿਨਾਂ ਤੱਕ ਉਸ ਨਦੀ ‘ਚ ਰਹੇ ਸੀ ਪਰ ਜਦੋ ਉਹ ਨਦੀ ‘ਚੋਂ ਬਾਹਰ ਆਏ ਤਾਂ ਉਹਨਾਂ ਨੇ ਪਰਮਾਤਮਾ ਇਕ ਦਾ ਉਪਦੇਸ਼ ਦਿੱਤਾ।

sant seechewal  ਪਰ ਹੁਣ ਉਹ ਨਦੀ ਹੁਣ ਦੁਸ਼ਿਤ ਹੁੰਦੀ ਜਾ ਰਹੀ ਹੈ। ਦਸ ਦਈਏ ਕਿ ਇਕ ਵਾਰ ਫਿਰ ਤੋਂ ਵੇਈ ਨਦੀ ਦੁਸ਼ਿਤ ਹੋ ਗਈ ਹੈ। ਦਸ ਦਈਏ ਕਿ ਵੇਈ ਨਦੀ ‘ਚ ਸੀਵਰੇਜ ਦਾ ਪਾਣੀ ਰਲ ਰਿਹਾ ਹੈ।

sant seechewal

ਜਿਸ ਕਾਰਨ ਵੇਈ ਨਦੀ ਦਿਨੋਂ ਦਿਨ ਦੂਸ਼ਿਤ ਹੁੰਦੀ ਜਾ ਰਹੀ ਹੈ। ਜਿਸ ਕਾਰਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚਿੰਤਾ ਜਤਾਈ ਹੈ। ਦੱਸਿਆ ਜਾ ਰਿਹਾ ਹੈ ਕਿ ਐਨਜੀਟੀ  ਟੀਮ ਨੇ ਕਾਲੀ ਵੇਈ ਨਦੀ ਦਾ ਦੌਰਾ ਕੀਤਾ ਹੈ। ਐਨਜੀਟੀ ਨੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾ ਕਾਲੀ ਵੇਈ ਨਦੀ ਨੂੰ ਸਾਫ ਕਰਵਾਉਣ ਦਾ ਦਾਅਵਾ ਕੀਤਾ ਹੈ।

 

LEAVE A REPLY