ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਅਤੇ ਆਕਾਕਸ਼ਾ ਦਾ ਆਖਿਰਕਾਰ ਵਿਆਹ ਦੇ ਬੰਧਨ ਤੋਂ ਮੁਕਤ ਹੋ ਚੁੱਕੇ ਹਨ। ਦਸ ਦਈਏ ਕਿ ਆਕਾਕਸ਼ਾ ਨੇ ਜ਼ੋਰਾਵਰ ਯੁਵਰਾਜ ਅਤੇ ਮਾਂ ਸ਼ਬਨਮ ਤੋਂ ਵੀ ਮੁਆਫੀ ਮੰਗ ਲਈ ਹੈ।

yuvraj brother

ਇਸ ਸੰਬੰਧੀ ਉਹਨਾਂ ਨੇ ਆਪਣੇ ਇਕ ਸੋਸ਼ਲ ਮੀਡੀਆ ਅਕਾਉਂਟ ਤੇ ਮਾਫੀਨਾਮਾ ਵੀ ਲਿਖਿਆ ਹੈ। ਦਸ ਦਈਏ ਕਿ ਯੁਵਰਾਜ ਸਿੰਘ ਦੇ ਪਰਿਵਾਰ ਨੇ ਆਕਾਕਸ਼ਾ ਨੂੰ 48 ਲੱਖ ਰੁਪਏ ਦਿੱਤੇ ਹਨ।

ਉੱਥੇ ਹੀ ਆਕਾਕਸ਼ਾ ਨੇ ਘਰੇਲੂ ਹਿੰਸਾ ਸਮੇਤ ਗੁਰੂਗ੍ਰਾਮ ਤੇ ਚੰਡੀਗੜ੍ਹ ਚ ਵੀ ਚਲ ਰਹੇ ਸਾਰੇ ਕੇਸਾਂ ਨੂੰ ਵਾਪਸ ਲੈ ਲਿਆ ਹੈ। ਕਾਬਿਲੇਗੌਰ ਹੈ ਕਿ ਜੋਰਾਵਰ ਅਤੇ ਆਕਾਕਸ਼ਾ ਦਾ ਵਿਆਹ ਫਰਵਰੀ 2014 ਚ ਹੋਈ ਸੀ। ਪਰ ਉਦੋਂ ਤੋਂ ਹੀ ਦੋਨੋਂ ਵੱਖ ਰਹਿ ਰਹੇ ਸੀ। ਵਿਆਹ ਦੇ ਇਕ ਸਾਲ ਬਾਅਦ ਯਾਨੀ ਕਿ 2015 ਚ ਆਕਾਕਸ਼ਾ ਨੇ ਤਲਾਕ ਦੇ ਲਈ ਕੇਸ ਦਰਜ ਕੀਤਾ ਸੀ।

LEAVE A REPLY