ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਅਵਾਰਾ ਪਸ਼ੂਆਂ ਨੇ ਅੱਤਵਾਦ ਮਚਾਇਆ ਹੋਇਆ ਹੈ। ਅਵਾਰਾ ਪਸ਼ੂਆਂ ਦੇ ਕਾਰਨ ਕਈ ਵੱਡੇ ਵੱਡੇ ਹਾਦਸੇ ਸਾਹਮਣੇ ਆਏ ਹਨ ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾਂ ਚੱਲੀਆਂ ਗਈਆਂ ਹਨ। ਜਿਸ ਕਾਰਨ ਲੋਕਾਂ ਨੇ ਵੀ ਪ੍ਰਸਾਸ਼ਨ ਖਿਲਾਫ ਰੋਸ ਕਰਨਾ ਸ਼ੁਰੂ ਕਰ ਦਿੱਤਾ ਹੈ।

tript rajinder singh bajwa

ਉੱਥੇ ਹੀ ਇਹਨਾਂ ਅਵਾਰਾ ਪਸ਼ੂਆਂ ਨੂੰ ਲੈਕੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

Awara_Pashu

 

ਦਸ ਦਈਏ ਕਿ ਉਹਨਾਂ ਨੇ ਕਿਹਾ ਕਿ ਬੁਚੜਖਾਨੇ ਹੋਣ ਜਾ ਕੁਝ ਹੋਰ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੀਆਂ ਗਊਆਂ ਪੂਜਨਯੋਗ ਨਹੀਂ ਹਨ। ਸਾਨੂੰ ਪਵਿੱਤਰ ਗਊਆਂ ਦਾ ਮਤਲਬ ਸਮਝਾਇਆ ਜਾਵੇ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸੂਬੇ ਦੇ ਕਈ ਇਲਾਕੀਆਂ ਚ ਲੋਕਾਂ ਨੇ ਅਵਾਰਾ ਪਸ਼ੂਆਂ ਨੂੰ ਲੈਕੇ  ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਸੀ। ਸਰਕਾਰ ਦੀ ਅਣਗਹਿਲੀ ਤੇ ਗਲਤ ਕਾਰਗੁਜਾਰੀ ਹੋਣ ਕਾਰਨ ਅਵਾਰਾ ਪਸ਼ੂਆਂ ਦੇ ਕਾਰਨ ਹੋਣ ਵਾਲੇ ਹਾਦਸੇ ਲਗਾਤਾਰ ਸਾਹਮਣੇ ਆ ਰਹੇ ਹਨ।

 

LEAVE A REPLY