ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਕਰੀਬ 3 ਮਹੀਨਿਆਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਤੇ ਬੈਠੇ ਯੋਗਤਾ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਸਰਕਾਰ ਦੇ ਇਸ਼ਾਰੇ ਤੇ ਸੰਗਰੂਰ ਪੁਲਿਸ ਨੇ ਧੱਕੇ ਨਾਲ ਧਰਨੇ ਤੋਂ ਖਦੇੜ ਦਿੱਤਾ।

Video

ਇਸ ਤੋਂ ਬਾਅਦ ਗੁੱਸੇ ‘ਚ ਆਏ ਅਧਿਆਪਕਾਂ ਨੇ ਰੋਡ ਜਾਮ ਕਰਕੇ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ।

Protest Protest  ਉੱਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੁਝ ਅਧਿਆਪਕਾਂ ਦਾ ਭੁੱਖੇ ਰਹਿਣ ਕਾਰਨ ਸ਼ੂਗਰ ਲੈਵਲ ਬਹੁਤ ਥੱਲੇ ਆ ਗਿਆ ਸੀ। ਜਿਸ ਕਾਰਨ ਉਨ੍ਹਾੰ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਤੇ ਇਸੇ ਕਾਰਨ ਅਧਿਆਪਕਾਂ ਦਾ ਧਰਨਾ ਹਟਾਇਆ ਗਿਆ ਤਾਂ ਜੋ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।

Protest

ਪੰਜਾਬ ਸਰਕਾਰ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਨੈਸ਼ਨ ਬਿਲਡਰ ਅਧਿਆਪਕਾੰ ਨਾਲ ਸੁਨਹਿਰੀ ਵਾਅਦੇ ਕੀਤੇ ਸਨ। ਪਰ ਹੁਣ ਢੋਲ ਦਾ ਪੋਲ ਸਭ ਦੇ ਸਾਹਮਣੇ ਏ ਕਿ ਯੋਗਤਾ ਪੂਰੀ ਕਰਨ ਦੇ ਬਾਵਜੂਦ ਖਾਲੀ ਪਈਆਂ ਅਸਾਮੀਆਂ ਸਰਕਾਰ ਨਹੀਂ ਭਰ ਰਹੀ ਤੇ ਬੱਚਿਆਂ ਦਾ ਭਵਿੱਖ ਬਣਾਉਣ ਵਾਲੇ ਅਧਿਆਪਕਾਂ ਦਾ ਆਪਣੀ ਭਵਿੱਖ ਡੂੰਘੇ ਹਨੇਰੇ ਚ ਚਲਾ ਗਿਆ ਏ…ਸੰਗਰੂਰ ਤੋਂ ਦਵਿੰਦਰ ਖਿੱਪਲ ਦੇ ਨਾਲ ਲਿਵਿੰਗ ਇੰਡੀਆ ਨਿਉਜ਼

 

LEAVE A REPLY