ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਪੰਜਾਬ ‘ਚ ਇਲੈਕਟ੍ਰੋਨਿਕਸ, ਸੂਚਨਾ ਤਕਨੀਕ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਦੇ ਖੇਤਰਾਂ ਲਈ ਵੱਡਾ ਬਿਆਨ ਸਾਹਮਣੇ ਆਇਆ ਹੈ। ਦਸ ਦਈਏ ਕਿ ਉਹਨਾਂ ਨੇ ਕਿਹਾ ਹੈ ਕਿ ਜਾਪਾਨ ਨੇ ਪੰਜਾਬ ‘ਚ ਫੂਡ ਪ੍ਰੋਸੈਸਿੰਗ ਸੈਕਟਰ ਦੇ ਖੇਤਰਾਂ ਤੇ ਇਲੈਕਟ੍ਰੋਨਿਕਸ, ਸੂਚਨਾ ਤਕਨੀਕ ‘ਚ ਜਾਪਾਨ ਨੇ ਆਪਣੀ ਦਿਲਚਸਪੀ ਦਿਖਾਈ ਹੈ।

Harsimrat kaur badal

ਇਸ ਗੱਲ ਦੀ ਜਾਣਕਾਰੀ ਖੁਦ ਜਾਪਾਨੀ ਰਾਜਦੂਤ ਕੇਂਜੀ ਹਿਰਮਾਤਾਸੂ ਨੇ ਦਿੱਲੀ ‘ਚ ਹੋਈ ਇਕ ਮੀਟਿੰਗ ਦੌਰਾਨ ਦਿੱਤੀ ਹੈ। ਨਾਲ ਹੀ ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਜਾਪਾਨੀ ਰਾਜਦੂਤ ਨੇ ਉਹਨਾਂ ਨੂੰ ਜਾਪਾਨ ਚ ਹੋਣ ਵਾਲੇ ਸਮਾਗਮ ਵਰਲਡ ਅਸੰਬਲੀ ਫਾਰ ਵਿਮੈਨ ਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਚ ਭਾਰਤ ਚ ਜਾਪਾਨੀ ਨਿਵੇਸ਼ ਕਈ ਗੁਣਾਂ ਵਧੇਗਾ। ਨਾਲ ਹੀ ਇਹ ਸਾਂਝੇਦਾਰੀ ਹਰ ਕਿਸੇ ਲਈ ਲਾਭਕਾਰੀ ਸਾਬਿਤ ਹੋਵੇਗੀ।

LEAVE A REPLY