ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ ਨਵਾਂ ਮੋਟਰ ਵਹੀਕਲ ਕਾਨੂੰਨ ਦੇ ਲਾਗੂ ਹੋ ਜਾਣ ਤੋਂ ਬਾਅਦ ਲੋਕਾਂ ਨੂੰ ਭਾਰੀ ਭਾਰੀ ਜੁਰਮਾਨਾ ਲੱਗ ਰਿਹਾ ਹੈ ਜਿਸ ਕਾਰਨ ਚਲਾਨ ਦਾ ਖੌਫ ਲੋਕਾਂ ਚ ਆਮ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਹੀ ਨਹੀਂ ਇਸ ਚਲਾਨ ਦੇ ਡਰ ਤੋਂ ਲੋਕ ਘਰਾਂ ਤੋਂ ਬਾਹਰ ਵੀ ਕਾਫੀ ਸੋਚ ਸਮਝਕੇ ਨਿਕਲ ਰਹੇ ਹਨ।

Strike

Strike

ਉੱਥੇ ਹੀ ਦੂਜੇ ਪਾਸੇ ਇਸ ਕਾਨੂੰਨ ਤੋਂ ਬਾਅਦ ਕਈ ਟਰੱਕ ਚਾਲਕਾਂ ਦੇ ਭਾਰੀ ਚਲਾਨ ਕੱਟੇ ਹਨ ਜਿਸ ਕਾਰਨ ਹੁਣ ਉਹਨਾਂ ਨੇ ਇਸ ਕਾਨੂੰਨ ਦੇ ਵਿਰੁੱਧ ਚ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਦਸ ਦਈਏ ਕਿ ਇਹਨਾਂ ਨਵੇਂ ਕਾਨੂੰਨ ਦੇ ਖਿਲਾਫ ਇੰਡੀਆ ਮੋਟਰ ਟਰਾਂਸਪੋਰਟਰਜ਼ ਐਸੋਸੀਏਸ਼ਨ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਜਿਸ ਕਾਰਨ ਇਸ ਹੜਤਾਲ ਦਾ ਅਸਰ ਵਧੇਰੇ ਦਿੱਲੀ ਤੇ ਨਾਲ ਕਈ ਇਲਾਕੀਆਂ ਚ ਦੇਖਣ ਨੂੰ ਮਿਲਣ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Strike

ਦੱਸਿਆ ਜਾ ਰਿਹਾ ਹੈ ਕਿ ਇਸ ਹੜਤਾਰ ਦੇ ਕਾਰਨ ਕਈ ਥਾਵਾਂ ਤੇ ਜ਼ਬਰਨ ਸੜ੍ਹਕਾਂ ਤੇ ਆਟੋ ਚਾਲਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਇਹਨਾਂ ਹੀ ਨਹੀਂ ਕੈਬਾਂ ਨੂੰ ਵੀ ਰੇਲਵੇ ਸਟੇਸ਼ਨਾਂ ਤੇ ਰੋਕਿਆ ਗਿਆ ਹੈ। ਜਿਸ ਕਾਰਨ ਆਮ ਲੋਕਾਂ ਨੂੰ ਕੰਮਾਂ ਤੇ ਜਾਣ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਬਿਲੇਗੌਰ ਹੈ ਕਿ ਨਵੇਂ ਟ੍ਰੈਫਿਕ ਨਿਯਮਾਂ ਤੇ ਆਏ ਦਿਨ ਭਾਰੀ ਗਿਣਤੀ ਚ ਕੱਟ ਰਹੇ ਚਲਾਨ ਦੇ ਵਿਰੁੱਧ ਕਰੀਬ 51 ਸੰਗਠਨਾਂ ਨੇ ਚੱਕਾ ਜਾਮ ਕੀਤਾ ਹੋਇਆ ਹੈ

Strike

ਜਿਸ ਕਾਰਨ ਕਈ ਇਲਾਕੀਆਂ ਚ ਸਕੂਲਾਂ ਦੀਆਂ ਛੁੱਟਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਂ ਜੋ ਮਾਪੀਆਂ ਤੇ ਬੱਚਿਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਨਾਲ ਹੀ ਕਿਹਾ ਜਾ ਰਿਹਾ ਹੈ ਨੋਇਡਾ ਗਾਜਿਆਬਾਦ ਵਾਲੇ ਇਲਾਕੇ ਇਸ ਚੱਕਾਜਾਮ ਦੇ ਕਾਰਨ ਕਾਫੀ ਪ੍ਰਭਾਵਿਤ ਹੋ ਸਕਦੇ ਹਨ।

LEAVE A REPLY