ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿਛਲੇ ਕਾਫੀ ਦਿਨਾਂ ਤੋਂ ਦੋ ਪੰਜਾਬੀ ਗਾਇਕਾ ਦੀ ਲੜਾਈ ਦੇ ਕਾਰਨ ਸੋਸ਼ਲ ਮੀਡੀਆ ਕਾਫੀ ਗਰਮ  ਚੱਲ ਰਿਹਾ ਹੈ। ਜੀ ਹਾਂ ਗੱਲ ਕਰ ਰਹੇ ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ। ਜੋ ਪਿਛਲੇ ਕਾਫੀ ਦਿਨਾਂ ਤੋਂ ਇਕ ਦੂਜੇ ਤੇ ਸ਼ਬਦੀ ਹਮਲਾ ਕਰ ਰਹੇ ਹਨ। ਇਹਨਾਂ ਹੀ ਨਹੀਂ ਵੀਡੀਓ ਰਾਹੀ ਦੋਹਾਂ ਨੇ ਇਕ ਦੂਜੇ ਨੂੰ ਧਮਕੀ ਵੀ ਦਿੱਤੀ। ਕਾਬਿਲੇਗੌਰ ਹੈ ਕਿ ਦੋਹਾਂ ਸਿੰਗਰਾਂ ਨੇ ਇਕ ਦੂਜੇ ਨੂੰ ਸਬਕ ਸਿਖਾਉਣ ਦੇ ਲਈ ਮੋਹਾਲੀ ‘ਚ ਇਕ ਥਾਂ ਵੀ ਤੈਅ ਕੀਤੀ।

Elly Mangat   ਜਿਸ ਤੋਂ ਬਾਅਦ ਮੋਹਾਲੀ ਪੁਲਿਸ ਨੇ ਮਾਮਲੇ ਨੂੰ ਭਖਦਾ ਹੋਇਆ ਦੇਖਦੇ ਹੋਏ ਦੋਹਾਂ ਸਿੰਗਰਾਂ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਨਾਲ ਹੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

Rami Randhawa

ਇਸ ਤੋਂ ਇਲਾਵਾ ਜਾਣਕਾਰੀ ਮਿਲੀ ਹੈ ਕਿ ਰੰਮੀ ਰੰਧਾਵਾ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕੀਤਾ ਗਿਆ ਜਾਂ ਨਹੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉੱਥੇ ਹੀ ਦੱਸ ਦਈਏ ਕਿ ਫਿਲਹਾਲ ਪੁਲਿਸ ਸੋਸ਼ਲ ਮੀਡੀਆ ਤੇ ਪਾਈਆਂ ਹੋਈਆਂ ਵੀਡੀਓ ਦੇ ਆਧਾਰ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

LEAVE A REPLY