ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਗਾਇਕ ਮੀਕਾ ਸਿੰਘ ਦਾ ਪਾਕਿਸਤਾਨ ‘ਚ ਪਰਫਾਰਮਸ ਕਰਨ ਦਾ ਵਿਵਾਦ ਅਜੇ ਤੱਕ ਥੰਮਿਆ ਨਹੀਂ ਸੀ ਕਿ ਇਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਦਲਜੀਤ ਦੁਸਾਂਝ ਦੇ ਨਾਲ ਜੁੜਿਆ ਹੋਇਆ ਹੈ। ਦਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣਾ ਅਮਰੀਕਾ ਦਾ ਸ਼ੋਅ ਮੁਲਤਵੀ ਕਰ ਦਿੱਤਾ ਹੈ। ਇਸ ਸੰਬੰਧੀ ਦਲਜੀਤ ਦੋਸਾਂਝ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ।

Diljit Dosanjh

ਉਹਨਾਂ ਨੇ ਕਿਹਾ ਕਿ ਉਹਨਾਂ ਲ਼ਈ ਭਾਰਤ ਨਾਲ ਪਿਆਰ ਹੈ ਉਹ ਦੇਸ਼ ਦੇ ਨਾਲ ਖੜ੍ਹੇ ਹੋਏ ਹਨ। ਜਾਣਕਾਰੀ ਮੁਤਾਬਕ ਜਿਸ ਸ਼ੋਅ ਲਈ ਦਿਲਜੀਤ ਦੋਸਾਂਝ ਜਾ ਰਹੇ ਸੀ ਉਸ ਸ਼ੋਅ ਨੂੰ ਪਾਕਿਸਤਾਨੀ ਸ਼ਖਸ ਵੱਲੋਂ ਪ੍ਰੋਮੋਟ ਕੀਤਾ ਜਾ ਰਿਹਾ ਸੀ

ਜਿਸ ਕਾਰਨ FWICE ਨੇ ਦਿਲਜੀਤ ਦੋਸਾਂਝ ਦੀ ਸ਼ਿਕਾਇਤ ਵਿਦੇਸ਼ ਮੰਤਰਾਲੇ ਨੂੰ ਕੀਤੀ ਸੀ। ਨਾਲ ਹੀ ਉਹਨਾਂ ਨੇ ਦਿਲਜੀਤ ਦੋਸਾਂਝ ਦੇ ਅਮਰੀਕਾ ਜਾਣ ਦੇ ਵੀਜ਼ਾ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਜ਼ਿਕਰ-ਏ-ਖਾਸ ਹੈ ਕਿ ਇਹ ਪ੍ਰੋਗਰਾਮ ਅਮਰਿਕਾ ਚ 21 ਸੰਤਬਰ ਨੂੰ ਹੋਣ ਵਾਲਾ ਹੈ। ਜਿਸਨੂੰ ਦਿਲਜੀਤ ਦੋਸਾਂਝ ਨੇ ਮੁਲਤਵੀ ਕਰ ਦਿੱਤਾ।

LEAVE A REPLY