ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ‘ਚ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਏਅਰਪੋਰਟ ’ਤੇ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰਾਗੀ ਭਾਈ ਬਲਦੇਵ ਸਿੰਘ ਨੂੰ ਗਾਤਰਾ ਸਾਹਿਬ ਪਾ ਕੇ ਲੋਕਲ ਉਡਾਣ ਤੋਂ ਰੋਕਿਆ ਗਿਆ। ਦਸ ਦਈਏ ਕਿ ਇਸ ਸੰਬੰਧੀ ਸਾਰੀ ਘਟਨਾ ਬਾਰੇ ਖੁਦ ਭਾਈ ਬਲਦੇਵ ਸਿੰਘ ਨੇ ਬਿਆਨ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਗਾਤਰਾ ਸਾਹਿਬ ਪਾਏ ਜਾਣ ਦੇ ਕਾਰਨ ਹੀ ਉਹਨਾਂ ਨੂੰ ਰੋਕਿਆ ਗਿਆ ਹੈ। ਉੱਥੇ ਹੀ ਇਸ ਮਾਮਲੇ ਤੇ ਏਅਰ ਇੰਡੀਆ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਲੋਕਲ ਉਡਾਣਾਂ ‘ਚ ਕਿਰਪਾਨ ਸਾਹਿਬ ਨੂੰ ਪਾ ਕੇ ਸਫਰ ਕੀਤਾ ਜਾ ਸਕਦਾ ਹੈ ਪਰ ਇਸ ਕਿਰਪਾਨ ਸਾਹਿਬ ਦੀ ਲੰਬਾਈ ਵੱਧ ਤੋਂ ਵੱਧ 9 ਇੰਚ ਦੀ ਹੋਣੀ ਚਾਹੀਦੀ ਹੈ।