ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੇ ਦੇਸ਼ ਦੇਸ਼ਭਗਤੀ ਦੇ ਰੰਗ ਚ ਰੰਗਿਆ ਹੋਇਆ ਹੈ। ਦਸ ਦਈਏ ਕਿ ਪਾਕਿਸਤਾਨ ਚ ਵੀ ਅਜਾਦੀ ਦਿਹਾੜਾ ਮਨਾਇਆ ਗਿਆ। ਪਰ ਇਸ ਮੌਕੇ ਪਾਕਿਸਤਾਨ ਨੇ ਦੂਜੀ ਵਾਰ ਇਕ ਹੋਰ ਪਰੰਪਰਾ ਨੂੰ ਤੋੜ ਦਿੱਤਾ ਹੈ।

India pakistan   ਦਸ ਦਈਏ ਕਿ ਇਸ ਆਜਾਦੀ ਦਿਹਾੜੇ ਦੇ ਮੌਕੇ ਪਾਕਿਸਤਾਨ ਭਾਰਤ ਨੂੰ ਮਠਿਆਈ ਦਿੰਦਾ ਸੀ  ਪਰ ਇਸ ਪਰੰਪਰਾ ਨੂੰ ਪਾਕਿਸਤਾਨ ਨੇ ਤੋੜ ਦਿੱਤਾ ਹੈ। ਕਾਬਿਲੇਗੌਰ ਹੈ ਕਿ ਜੰਮੂ ਕਸ਼ਮੀਰ ਚ 370 ਦੇ ਹਟਾਏ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ

India pakistan

ਇਸ ਦਾ ਅਸਰ ਹੁਣ ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਤੇ ਪੈ ਗਿਆ ਹੈ। ਇਸ ਤੋਂ ਪਹਿਲਾ ਪਾਕਿਸਤਾਨ ਨੇ ਈਦ ਦੇ ਮੌਕੇ ਭਾਰਤ ਵੱਲੋਂ ਮਠਿਆਈ ਦੇਣ ਦੀ ਤਿਆਰੀ ਕੀਤੀ ਗਈ ਪਰ ਪਾਕਿਸਤਾਨ ਵੱਲੋਂ ਇਸ ਮਠਿਆਈ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਦਸ ਦਈਏ ਕਿ ਪਾਕਿਸਤਾਨ ਨੇ ਭਾਰਤ ਦੇ ਨਾਲ ਸਾਰੇ ਵਪਾਰਕ ਸੰਬੰਧਾਂ ਨੂੰ ਵੀ ਖਤਮ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕੀਤੀ।

LEAVE A REPLY