ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਭਾਰਤ ਨੇ ਵੀ ਆਪਣੇ ਵੱਲੋਂ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।  ਪਰ ਇਸੇ ਤਣਾਅ ਦੇ ਵਿਚਾਲੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਮੀਕਾ ਸਿੰਘ ਪਰਫਾਰਮ ਕਰਦੇ ਹੋਏ ਵਿਖਾਈ ਦੇ ਰਹੇ ਹਨ।

#Breaking: ਪਾਕਿਸਤਾਨ ਤੋਂ ਮੀਕਾ ਦੀ ਪਰਫਾਰਮ ਦਾ ਆਇਆ ਵੀਡੀਓ ਸਾਹਮਣੇ , 8 ਅਗਸਤ ਨੂੰ ਕਰਾਚੀ ’ਚ ਪਰਫਾਰਮ ਕਰਨ ਦਾ ਹੈ ਵੀਡੀਓ

Posted by Living India News on Sunday, August 11, 2019

ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਨਾਲ ਹੀ ਲੋਕਾਂ ਦਾ ਮੀਕਾ ਸਿੰਘ ਦੇ ਖਿਲਾਫ ਗੁ4ਸਾ ਵੀ ਫੁੱਟ ਰਿਹਾ ਹੈ। ਦਸ ਦਈਏ ਕਿ ਮੀਕਾ ਸਿੰਘ ਨੇ ਜਿਸ ਥਾਂ ਤੇ ਪਰਭਾਰਮ ਕੀਤਾ ਹੈ ਉਹ ਪਾਕਿਸਤਾਨ ਦਾ ਕਰਾਂਚੀ ਹੈ। ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਇਹ ਪਰਫਾਰਮ ਧਾਰਾ 370 ਜੇ ਹਟਣ ਤੋਂ ਬਾਅਦ ਕਰਾਚੀ ਚ ਪਰਫਾਰਮ ਕੀਤਾ ਸੀ।

Mika Singh

ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਗਾਇਕ ਮੀਕਾ ਸਿੰਘ ਨੇ ਇਹ ਪਰਫਾਰਮ ਮਸ਼ੱਰਫ ਦੇ ਕਰੀਬੀ ਅਰਬਪਤੀ ਦੇ ਬੇਟੇ ਦੇ ਵਿਆਹ ਚ ਕੀਤਾ ਸੀ। ਇਸ ਪਰਫਾਰਮ ਲਈ ਮੀਕਾ ਸਿੰਘ ਨੇ ਕਰੀਬ 1.5 ਲੱਖ ਡਾਲਰ ਵਸੂਲੇ ਸੀ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾ ਮੀਕਾ ਸਿੰਘ ਦੀਆਂ ਖਾਲਿਸਤਾਨੀ ਗੋਪਾਲ ਚਾਵਲਾ ਦੇ ਨਾਲ ਤਸਵੀਰਾਂ ਸਾਹਮਣੇ ਆਇਆ ਸੀ।

 

LEAVE A REPLY