ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਲੋਕਾਂ ਵੱਲੋਂ ਨਸ਼ੇ ਤਸਕਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਦਸ ਦਈਏ ਕਿ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਚ ਪਿੰਡ ਵਾਸਿਆਂ ਨੇ ਮਿਲਕੇ ਨਸ਼ਾ ਤਸਕਰਾਂ ਦਾ ਕੁਟਾਪਾ ਚਾੜਿਆ।

 ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡਾਂ ਦੇ ਲੋਕਾਂ ਨੇ ਨਸ਼ਾ ਤਸਕਰ  ਨੂੰ ਨਸ਼ਾ ਤਸਕਰੀ ਕਰਦੇ ਹੋਏ ਰੰਗੇ ਹੱਥੀ ਫੜਿਆ। ਜਿਸ ਤੋਂ ਪਿੰਡ ਵਾਸਿਆਂ ਨੇ ਜੰਮ੍ਹ ਕੇ ਨਸ਼ਾ ਤਸਕਰੀ ਦਾ ਕੁਟਾਪਾ ਚਾੜਿਆ। ਇਸ ਸੰਬੰਧ ਚ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ।

ਇਹ ਮਾਮਲਾ ਪਿੰਡ ਕਮਾਲਾ ਦਾ ਦੱਸਿਆ ਜਾ ਰਿਹਾ ਹੈ।  ਉੱਥੇ ਹੀ ਦਸ ਦਈਏ ਕਿ ਕਾਬੂ ਕੀਤਾ ਗਿਆ ਵਿਅਕਤੀ ਪਹਿਲਾ ਵੀ ਨਸ਼ਾ ਤਸਕਰੀ ਦੇ ਮਾਮਲੇ ਚ ਜੇਲ੍ਹ ਕੱਟ ਕੇ ਆਇਆ ਸੀ। ਪਿੰਡ ਵਾਲੇ ਜਦੋ ਇਸ ਵਿਅਕਤੀ ਨੂੰ ਨਸ਼ਾ ਤਸਕਰੀ ਕਰਨ ਤੋਂ ਰੋਕਦੇ ਸੀ ਤਾਂ ਉਹ ਲੋਕਾਂ ਨੂੰ ਗਾਲਾਂ ਕੱਢਦਾ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

LEAVE A REPLY