ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਸ਼ੇ ਨਾਲ ਲਗਾਤਾਰ ਘਰ ਦੇ ਚਿਰਾਗ ਬੁੱਝ ਰਹੇ ਨੇ | ਬਠਿੰਡਾ ਚ ਇੱਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਐ | ਬਠਿੰਡਾ ਦੀ ਗੁਰੂ ਨਗਰੀ ਚ ਜਗਦੀਸ਼ ਨਾਂ ਦੇ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ |

ਮ੍ਰਿਤਕ ਆਪਣੇ ਪਿਛੇ 2ਸਾਲ ਦਾ ਬੱਚਾ, ਪਤਨੀ ਅਤੇ ਮਾਂ ਛੱਡ ਗਿਆ ਐ | ਨੌਜਵਾਨ ਦੀ ਮਾਂ ਮੁਤਾਬਿਕ ਨੌਜਵਾਨ ਪਿਛਲ਼ੇ 2 ਮਹੀਨੇ ਤੋਂ ਹੀ ਨਸ਼ਾ ਕਰਨ ਲੱਗਾ ਸੀ |

ਤੇ 2 ਮਹੀਨੇ ਦੇ ਨਸ਼ੇ ਨੇ ਹੀ ਉਸਨੂੰ ਮੌਤ ਦੇ ਘਾਟ ਉਤਾਰ ਦਿਤਾ | ਇਥੋਂ ਤੱਕ ਉਸਨੇ ਆਪਣੀ ਨਵੀਂ ਸਕੂਟੀ ਵੀ ਨਸ਼ੇ ਕਾਰਣ ਵੇਚ ਦਿਤੀ | ਨੌਜਵਾਨ ਦੀ ਮਾਂ ਨੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਐ |

Watch Video

LEAVE A REPLY