ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਸਰਕਰ ਜਲਦ ਹੀ ਵੱਧ ਜ਼ਮੀਨ ਤੇ ਇਕ ਤੋਂ ਵੱਧ ਟਿਊਬਵੈੱਲ ਕੁਨੈਕਸ਼ਨ ਰੱਖਣ ਵਾਲੇ ਕਿਸਾਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੀਐੱਮ ਕੈਪਟਨ ਅਮਰਿੰਦਰ ਸਿੰਘ ਇਸ ਸੰਬੰਧੀ ਇਕ ਮਤਾ 24 ਜੁਲਾਈ ਨੂੰ ਪਾਸ ਕਰ ਸਕਦੀ ਹੈ। ਇਸ ਮਤੇ ਅਨੁਸਾਰ ਜਿਸ ਵੀ ਵੱਡੇ ਕਿਸਾਨ ਕੋਲ ਟਿਊਬਵੱਲ ਕੁਨੈਕਸ਼ਨ ਹਨ ਉਹਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ।

Punjab farmer

ਇਸ ਤੇ ਸਰਕਾਰ ਦਾ ਕਹਿਣਾ ਹੈ ਕਿ ਵੱਡੇ ਕਿਸਾਨ ਆਪਣਾ ਬਿਜਲੀ ਦਾ ਬਿੱਲ ਭਰਨ ‘ਚ ਸਮਰੱਥ ਹਨ ਜਿਸ ਕਾਰਨ ਉਹਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ ਕਿਉਂਕਿ ਉਹ ਨਾਜਾਇਜ਼ ਫਾਇਦਾ ਚੁੱਕ ਰਹੇ ਹਨ। ਨਾਲ ਹੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜਿਹਨਾਂ ਕਿਸਾਨਾਂ ਕੋਲ ਇਕ ਤੋਂ ਜਿਆਦਾ ਮੋਟਰ ਹਨ ਉਹਨਾਂ ਨੂੰ ਸਿਰਫ ਇਕ ਹੀ ਮੋਟਰ ਦੇ ਬਿਜਲੀ ਦੇ ਕੁਨੈਕਸ਼ਨ ਤੇ ਸਬਸਿਡੀ ਦਿੱਤੀ ਜਾਵੇਗੀ।

LEAVE A REPLY