ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2019 ਦਾ ਸੈਮੀਫਾਇਨਲ ਹੋਇਆ। ਨਿਊਜ਼ੀਲੈਂਡ ਨੇ ਭਾਰਤ ਨੂੰ 240 ਦਾ ਟਾਰਗੇਟ ਦਿੱਤਾ ਪਰ ਭਾਰਤੀ ਟੀਮ ਨੂੰ ਪੂਰਾ ਨਾ ਕਰ ਸਕੀ ਤੇ 18 ਦੌੜਾਂ ਤੋਂ ਹਰਾ ਦਿੱਤਾ। ਜਿਸ ਕਾਰਨ ਭਾਰਤ ਦਾ ਫਾਇਨਲ ਚ ਪਹੁੰਚਣ ਦਾ ਸੁਪਨਾ ਟੁੱਟ ਗਿਆ।

india vs new zealand match

ਉੱਥੇ ਹੀ ਭਾਰਤ ਦੀ ਹਾਰ ਤੋਂ ਬਾਅਦ ਭਾਰਤੀ ਫੈਨਜ਼ ਕਾਫੀ ਨਾਰਾਜ ਹੋਏ। ਪਰ ਇਸ ਮੈਚ ਚ ਰਵਿੰਦਰ ਜਡੇਜਾ ਨੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਰ ਇਸ ਬਾਵਜੁਦ ਵੀ ਭਾਰਤ ਫਾਇਨਲ ਚ ਨਾ ਜਾ ਸਕੀਆ। ਉੱਥੇ ਹੀ ਦੂਜੇ ਪਾਸੇ ਭਾਰਤ ਦੇ ਪੀਐੱਮ ਨਰਿੰਦਰ ਮੋਦੀ ਨੇ ਟਵੀਟੀ ਕੀਤਾ।

ਉਹਨਾਂ ਨੇ ਟਵੀਟ ਕਰ ਕਿਹਾ ਕਿ ਉਹ ਭਾਰਤ ਦੇ ਸੈਮੀਫਾਇਨਲ ਤੋਂ ਬਾਹਰ ਤੋਂ ਕਾਫੀ ਨਿਰਾਸ਼ ਹਨ ਪਰ ਉਹਨਾਂ ਨੇ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਕਿ ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਰੋਚਕ ਢੰਗ ਨਾਲ ਖੇਡਿਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਚ ਕਾਫੀ ਵਧੀਆ ਤਰੀਕੇ ਦੇ ਨਾਲ ਫੀਲਡਿੰਗ, ਬੱਲੇਬਾਜੀ ਤੇ ਗੇਂਦਬਾਜ਼ੀ ਕੀਤੀ। ਜਿਸ ਤੇ ਉਹਨਾਂ ਨੂੰ ਮਾਣ ਹੈ।

LEAVE A REPLY