ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਤੋਂ ਪੰਜਾਬ ਲਈ ਇਕ ਵੱਖਰੇ ਸੈਂਸਰ ਬੋਰਡ ਦੀ ਮੰਗ ਕੀਤੀ ਹੈ। ਇਸ ਸੰਬੰਧੀ ਚੇਅਰਪਰਸਨ ਨੇ ਸੀਐੱਮ ਕੈਪਟਨ ਦੇ ਨਾਲ ਮੁਲਾਕਾਤ ਕਰਨ ਦੀ ਵੀ ਗੱਲ ਆਖੀ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਇਸ ਮੰਗ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ। ਜਿਸ ਤੋਂ ਬਾਅਦ ਸਭ ਤੋਂ ਪਹਿਲਾ ਇਹ ਸਵਾਲ ਖੜ੍ਹ ਹੋ ਜਾਂਦਾ ਹੈ ਕਿ ਜੇਕਰ ਪੰਜਾਬ ਦਾ ਵੱਖਰਾ ਸੈਂਸਰ ਬੋਰਡ ਬਣ ਜਾਂਦਾ ਹੈ ਤਾਂ ਅਸ਼ਲੀਲਤਾ ਤੇ ਠੱਲ ਪੈ ਜਾਵੇਗੀ। ਨਾਲ ਹੀ ਅਸ਼ਲੀਲਤਾ ਫੈਲਾਉਣ ਵਾਲੀਆਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ।

manisha gulati

ਨਾਲ ਹੀ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਰੋਕ ਦੇ ਬਾਵਜੁਦ ਵੀ ਅਸ਼ਲੀਲਤਾ ਵਾਲੇ ਗਾਣੇ ਆਖਿਰ ਕਿਉਂ ਗਾਏ ਜਾ ਰਹੇ ਹਨ ? ਇਸ ਤਰ੍ਹਾਂ ਦੇ ਮਾਮਲੀਆਂ ਦੇ ਖਿਲਾਫ ਆਖਿਰ ਪ੍ਰਸਾਸ਼ਨ ਕੋਈ ਸਖਤ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ? ਆਖਿਰ ‘ਚ ਪਰ ਸਭ ਤੋਂ ਮਹੱਤਵਪੁਰਨ ਸਵਾਲ ਇਹ ਬਣਦਾ ਹੈ ਕਿ ਇਹਨਾਂ ਲੱਚਰ ਗਾਇਕੀ ਦੇ ਕਾਰਨ ਕੀ ਅਸੀਂ ਆਪਣੀ ਸੱਭਿਅਤਾ ਭੁੱਲਦੇ ਜਾ ਰਹੇ ਹਨ ? ਕਾਬਿਲੇਗੌਰ ਹੈ ਕਿ ਕੁਝ ਸਮਾਂ ਪਹਿਲਾ ਹੀ ਮਨੀਸ਼ਾ ਗੁਲਾਟੀ ਨੇ ਹਨੀ ਸਿੰਘ ਦੇ ਗਾਣੇ ਮੱਖਣਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਦਾ ਕਹਿਣਾ ਸੀ ਕਿ ਇਸ ਗਾਣੇ ਚ ਮਹਿਲਾਵਾਂ ਦੇ ਖਿਲਾਫ ਭੱਦੀ ਭਾਸਾ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਰੈਪਰ ਹਨੀ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

LEAVE A REPLY