ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਦੇ ਮੂਣਕ ਚ ਪਏ ਪਾੜ ਨੂੰ ਅਜੇ ਤੱਕ ਪੂਰਿਆ ਨਹੀਂ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਹੜ੍ਹ ਦੇ ਖਤਰੇ ਦੇ ਕਾਰਨ ਰਾਤ ਦੀ ਨੀਂਦ ਤੱਕ ਉੱਡੀ ਹੋਈ ਹੈ। ਲੋਕਾਂ ਨੂੰ ਇਹੀ ਡਰ ਹੈ ਕਿ ਕਦੇ ਵੀ ਪਾਣੀ ਉਹਨਾਂ ਨੂੰ ਆਪਣੇ ਨਾਲ ਰੋੜ ਕੇ ਲੈਕੇ ਜਾ ਸਕਦਾ ਹੈ।

ghaggar river ghaggar river   ਦਸ ਦਈਏ ਕਿ ਮੂਣਕ ‘ਚ ਘੱਗਰ ‘ਚ ਡੁੱਘਾ ਪਾੜ ਪਿਆ ਹੋਇਆ ਹੈ ਜਿਸ ਨੂੰ ਅਜੇ ਤੱਕ ਪੂਰਿਆ ਨਹੀਂ ਗਿਆ ਹੈ। ਪ੍ਰਸਾਸ਼ਨ ਵੱਲੋਂ ਲਗਾਤਾਰ ਪਾੜ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ghaggar river

ghaggar river

ਪਰ ਇਸ ਪਾੜ ਨੂੰ ਪੂਰਨ ਕਰਨ ‘ਚ ਫੌਂਜ ਤੇ ਐਨ ਡੀ ਆਰ ਐਫ ਅਸਫਲ ਹੋ ਗਈ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਪ੍ਰਸਾਸ਼ਨ ਨੇ ਇਸ ਪਾੜ ਨੂੰ ਠੀਕ ਕਰਨ ਲਈ 24 ਘੰਟੇ ਦਾ ਸਮਾਂ ਮੰਗਿਆਂ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਸ ਪਾੜ ਨੂੰ ਅੱਜ ਠੀਕ ਨਾ ਕੀਤਾ ਗਿਆ ਤਾਂ ਬੰਨ੍ਹ ਹਰਿਆਣਾ- ਦਿੱਲੀ ਸੜ੍ਹਕ  ਤੇ ਪਾਣੀ ਆ ਜਾਵੇਗਾ।

ghaggar river

ਉੱਥੇ ਹੀ ਮੁੱਖ ਸੜ੍ਹਕ ਤੇ ਪਾਣੀ ਦੇ ਆਉਣ ਦੇ ਕਾਰਨ ਵੱਡੀ ਤਰਾਸਦੀ ਹੋ ਸਕਦੀ ਹੈ। ਫਿਲਹਾਲ ਰਿਹਾਇਸ਼ੀ ਇਲਾਕੀਆਂ ਚ ਪਾਣੀ ਭਰ ਗਿਆ ਹੈ। ਇਸ ਮਾਮਲੇ ਦੇ ਕਾਰਨ ਲੋਕ ਸਰਕਾਰ ਤੇ ਪ੍ਰਸਾਸ਼ਨ ਨੂੰ ਕੋਸ ਕਰ ਰਹੇ ਹਨ। ਪਾਣੀ ਦੇ ਕਾਰਨ ਹਜਾਰਾਂ ਏਕੜ ਫਸਲ ਤੇ ਪਸ਼ੂਆਂ ਦਾ ਚਾਰਾ ਬਰਬਾਦ ਹੋ ਗਿਆ ਹੈ।

ਇਕ ਵੀ ਦੇਖੋ:- ਘੱਗਰ ਦਾ ਕਹਿਰ ਜਾਰੀ: ਮੂਣਕ ਸ਼ਹਿਰ ਵੱਲ ਵਧ ਰਿਹਾ ਘੱਗਰ ਦਾ ਪਾਣੀ !

LEAVE A REPLY