ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਇਕ ਵੀਡੀਓ ਨੂੰ ਲੈਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਚ ਸਲਮਾਨ ਖਾਨ ਆਪਣਾ ਸੁਰੱਖਿਆ ਗਾਰਡ ਨੂੰ ਥੱਪੜ ਮਾਰਦੇ ਹੋਏ ਦਿਖ ਰਹੇ ਹਨ।

Salman khan

ਦਸ ਦਈਏ ਕਿ ਅਭਿਨੇਤਾ ਸਲਮਾਨ ਖਾਨ ਦੇ ਸੁਰੱਖਿਆ ਗਾਰਡ ਨੇ ਇਕ ਪ੍ਰੰਸ਼ਸਕ ਦੇ ਬੱਚੇ ਨੂੰ ਕਥਿਤ ਰੂਪ ਤੋਂ ਚੰਗਾ ਵਤੀਰਾ ਨਾ ਕਰਨ ਤੇ ਸਲਮਾਨ ਖਾਨ ਨੇ ਸੁਰੱਖਿਆ ਗਾਰਡ ਨੂੰ ਥੱਪੜ ਜੜ੍ਹ ਦਿੱਤਾ।

ਦਸ ਦਈਏ ਕਿ ਇਹ ਘਟਨਾ ਭਾਰਤ ਫਿਲਮ ਦੇ ਪ੍ਰੀਮਿਅਰ ਦੇ ਦੌਰਾਨ ਹੋਈ। ਇਸ ਦੌਰਾਨ ਉਹ ਆਪਣੀ ਭੈਣ ਦੇ ਕੋਲ ਜਾਂਦੇ ਹੋਏ ਦਿਖ ਰਹੇ ਹਨ ਜਦੋ ਉਹਨਾਂ ਦਾ ਸੁਰੱਖਿਆ ਗਾਰਡ ਉਹਨਾਂ ਦੇ ਲਈ ਰਸਤਾ ਬਣਾ ਰਿਹਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸੋਸ਼ਲ ਮੀਡੀਆ ਤੇ ਕਈ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਪ੍ਰੰਸ਼ਸਕ ਉਹਨਾਂ ਦਾ ਸਮਰਥਨ ਕਰ ਰਹੇ ਹਨ।

LEAVE A REPLY