ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਥਮਣ ਦਾ ਨਾ ਨਹੀਂ ਲੈ ਰਿਹਾ ਹੈ। ਦਸ ਦਈਏ ਕਿ ਵਿਵਾਦ ਦੇ ਚੱਲਦੇ ਅਜੇ ਤੱਕ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਹੁਦਾ ਨਹੀਂ ਸਾਂਭਿਆ ਹੈ। ਪਰ ਹੁਣ ਲਗਦਾ ਹੈ ਕਿ ਕੈਪਟਨ ਸਿੱਧੂ ਦੇ ਵਿਚਾਲੇ ਚਲ ਰਹੇ ਵਿਵਾਦ ਦਾ ਖਾਮਿਯਾਜਾ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਹੈ। ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਈ ਮੰਤਰੀਆਂ ਦੇ ਅਹੁਦੇ ਬਦਲੇ। ਜਿਸ ਦੇ ਚੱਲਦੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਵਿਭਾਗ ਦਿੱਤਾ।

Captain and sidhu

ਪਰ ਨਵਜੋਤ ਸਿੰਘ ਸਿੱਧੂ ਨੇ ਅਜੇ ਤਕ ਆਪਣਾ ਅਹੁਦਾ ਨਹੀਂ ਸਾਂਭਿਆ। ਜਿਸ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਕਾਰਨ ਇਹ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ ਕਿ ਬਿਜਲੀ ਮੰਤਰੀ ਤੋਂ ਬਗੈਰ ਕਿਸਾਨਾਂ ਨੂੰ ਬਿਜਲੀ ਕਿਵੇਂ ਮਿਲੇਗੀ। ਦਸ ਦਈਏ ਕਿ 13 ਜੂਨ ਯਾਨਿ ਕੀ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ।

paddy sowing

ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੇ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਪਰ ਇਹ ਵਾਅਦਾ ਕਿਵੇਂ ਪੂਰਾ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਾਲ ਹੀ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਸਰਕਾਰ ਬਿਨ੍ਹਾਂ ਬਿਜਲੀ ਮੰਤਰੀ ਤੋਂ ਕਿਸਾਨਾਂ ਨੂੰ ਬਿਜਲੀ ਦੇਵੇਗੀ ਜਾਂ ਫਿਰ ਕਿਸਾਨਾਂ ਲਈ ਸਿੱਧੂ ਆਪਣੇ ਵਿਵਾਦ ਨੂੰ ਪਰੇ ਰੱਖਣਗੇ ਤੇ ਕਿਸਾਨਾਂ ਲਈ ਬਿਜਲੀ ਵਿਭਾਗ ਸਾਂਭਣਗੇ।

LEAVE A REPLY