ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ। ਜਿਸ ਤੋਂ ਬਾਅਦ ਪ੍ਰਵਾਸੀ ਮਜਦੂਰ ਮਾਨਸਾ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਚ ਦੁਰ ਰਾਜਾਂ ਤੋਂ  ਪ੍ਰਵਾਸੀ ਮਜਦੂਰ ਆ ਰਹੇ ਹਨ। ਪਰ ਦੁਰ ਦੇਸ਼ਾਂ ਤੋਂ ਆ ਰਹੇ ਪ੍ਰਵਾਸੀ ਮਜਦੂਰ ਨਸ਼ੇ ਦੀ ਮੰਗ ਕਰ ਰਹੇ ਹੈ ਜੇਕਰ ਕਿਸਾਨ ਉਹਨਾਂ ਦੀ ਇਸ ਮੰਗ ਨੂੰ ਪੂਰਾ ਨਹੀਂ ਕਰਦੇ ਤਾਂ ਉਹ ਉਹਨਾਂ ਤੋਂ ਕਈ ਗੁਣਾ ਰੇਟ ਵਸੂਲ ਕਰਦੇ ਹਨ। ਦਸ ਦਈਏ ਕਿ ਕਾਫੀ ਸਮੇਂ ਤੋਂ ਮਜਦੂਰ ਪੰਜਾਬ ਆ ਰਹੇ ਹਨ ਜਿਸ ਕਾਰਨ ਉਹ ਇੱਥੇ ਨਸ਼ੇ ਦੀ ਆਦੀ ਹੋ ਚੁੱਕੇ ਹਨ। ਜਿਸਦੇ ਚੱਲਦੇ ਉਹ ਹੁਣ ਇਸ ਤਰ੍ਹਾਂ ਦੀ ਮੰਗ ਕਰ ਰਹੇ ਹਨ।

Paddy sowing  ਇਹਨਾਂ ਹੀ ਨਹੀਂ ਪ੍ਰਵਾਸੀ ਮਜਦੂਰ ਕਈ ਤਰ੍ਹਂ ਦੇ ਨਸ਼ੇ ਤੋਂ ਇਲਾਵਾ ਉਹ ਆਰੋ ਪਾਣੀ ਤੇ 24 ਘੰਟੇ ਬਿਜਲੀ ਦੀ ਮੰਗ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਿਸਾਨ ਪ੍ਰਵਾਸੀ ਮਜਦੂਰਾਂ ਦੀ ਇਹਨਾਂ ਮੰਗਾਂ ਦੇ ਕਾਰਨ ਕਾਫੀ ਪਰੇਸ਼ਾਨ ਨਜਰ ਆ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਪ੍ਰਵਾਸੀ ਮਜਦੂਰ ਝੋਨਾ ਲਗਾਉਣ ਲਈ ਆਉਂਦੇ ਹਨ ਪਰ ਉਹਨਾਂ ਨੂੰ ਵੱਡੇ ਕਿਸਾਨ ਸ਼ਰਾਬ ਸਮੇਤ ਕਈ ਤਰ੍ਹਾਂ ਦੇ ਨਸ਼ੇ ਦੇਣਾ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਉਹ ਹਰ ਇਕ ਕਿਸਾਨ ਤੋਂ ਅਜਿਹੀ ਹੀ ਸੁਵਿਧਾ ਚਾਹੁੰਦੇ ਹਨ।

Paddy sowing

ਜੋ ਕਿ ਉਹਨਾਂ ਦੇ ਬਸ ਤੋਂ ਬਾਹਰ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਵਾਸੀ ਮਜਦੂਰ ਉਹਨਾਂ ਤੋਂ ਅਗਲੇ ਸਾਲ ਲਈ ਪਹਿਲਾ ਤੋਂ ਹੀ ਪੈਸੇ ਲੈ ਕੇ ਚੱਲੇ ਜਾਂਦੇ ਹਨ। ਪੈਸੇ ਲੈ ਜਾਣ ਤੋਂ ਬਾਅਦ ਉਹ ਆਪਣਾ ਨੰਬਰ ਬਦਲ ਲੈਂਦੇ ਹਨ ਤੇ ਕਿਸਾਨਾਂ ਦੇ ਨਾਲ ਉਹ ਧੋਖਾ ਕਰਦੇ ਹਨ।

paddy sowing

ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਝੋਨਾ ਲਈ ਤਾਰੀਖ ਤੈਅ ਕਰਦੀ ਹੈ ਜੋ ਕਿ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਕਿ ਤਾਰੀਖ ਤੈਅ ਕਰਨ ਤੇ ਉਹਨਾਂ ਕੋਲ ਸਮੇਂ ਘੱਟ ਹੁੰਦਾ ਹੈ ਜਿਸ ਕਾਰਨ ਪ੍ਰਵਾਸੀ ਮਜ਼ਦੂਰ ਉਹਨਾਂ ਕੋਲੋਂ ਵੱਧ ਪੈਸੇ ਦੀ ਮੰਗ ਕਰਦੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਤੋਂ ਆਏ ਪ੍ਰਵਾਸੀ ਮਜਦੂਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਚ ਕੋਈ ਦਿਕੱਤ ਨਹੀਂ ਆਉਂਦੀ ਹੈ। ਉਹ ਹਰ ਸਾਲ ਝੋਨਾ ਲਈ ਆਉਂਦੇ ਹਨ ਤੇ ਇਕ ਮਹੀਨੇ ਬਾਅਦ ਉਹ ਚੱਲੇ ਜਾਂਦੇ ਹਨ। ਪਰ ਇਸ ਵਾਰ ਇੱਥੇ ਕਾਫੀ ਗਿਣਤੀ ‘ਚ ਪ੍ਰਵਾਸੀ ਮਜਦੂਰ ਆਏ ਹਨ।

LEAVE A REPLY