ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2019 ਦੇ ਅੱਠਵੇਂ ਮੈਚ ਚ ਭਾਰਤੀ ਕ੍ਰਿਕੇਟ ਟੀਮ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਦੇ ਨਾਲ ਮਾਤ ਦੇਕੇ ਜਿੱਤਾ ਹਾਸਿਲ ਕੀਤੀ। 30 ਮਈ ਨੂੰ ਟੁਰਨਾਮੇਂਟ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਟੀਮ ਆਪਣੀ ਪਾਰੀ ਦਾ ਬਹੁਤ ਹੀ ਬਸਬਰੀ ਦੇ ਨਾਲ ਇੰਤਜਾਰ ਕਰ ਰਹੀ ਸੀ।

India vs South Africa

ਦਸ ਦਈਏ ਕਿ ਹਰ ਇਕ ਟੀਮ ਇਕ ਜਾਂ ਫਿਰ ਦੋ ਮੁਕਾਬਲੇ ਖੇਡ ਚੁੱਕੀ ਸੀ ਪਰ ਭਾਰਤ ਇੱਕਲੀ ਅਜਿਹੀ ਟੀਮ ਸੀ ਜਿਸਨੇ ਇਕ ਵੀ ਮੈਚ ਨਹੀਂ ਖੇਡਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਦੇ ਸਾਹਮਣੇ ਦੱਖਣੀ ਅਫਰੀਕਾ ਸਾਹਮਣੇ ਆਈ ਜਿਸਨੂੰ ਭਾਰਤੀ ਟੀਮ ਨੇ ਹਰਾ ਦਿੱਤਾ।

India vs South Africa

ਦੱਸਣਯੋਗ ਗੱਲ ਹੈ ਕਿ  ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਭਾਰਤ ਦੀ ਇਸ ਜਿੱਤ ‘ਚ ਭਾਰੀ ਹਿੱਸਾ ਬੱਲੇਬਾਜ ਰੋਹਿਤ ਸ਼ਰਮਾ ਨੇ ਪਾਇਆ ਉਹਨਾਂ ਨੇ ਨਾਟ ਆਊਟ ਰਹਿੰਦਿਆਂ 122 ਦੌੜਾਂ ਦਾ ਵੱਡਾ ਯੋਗਦਾਨ ਦਿੱਤਾ ਜਿਸ ਤੋਂ  ਬਾਅਦ ਭਾਰਤੀ ਟੀਮ ਨੇ ਜਿੱਤ ਹਾਸਿਲ ਕੀਤੀ। ਉੱਥੇ ਹੀ ਇਸ ਟੁਰਨਾਮੈਂਟ ਚ ਦੱਖਣੀ ਅਫਰੀਕਾ ਦੀ ਲਗਾਤਾਰ ਤੀਜੀ ਵਾਰ ਹਾਰ ਸਾਬਿਤ ਹੋਈ ਹੈ।

LEAVE A REPLY