ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀ ਧਰਤੀ ਤੇ ਨਸ਼ੇ ਦੇ ਕਾਰਨ ਲੋਕਾਂ ਦੇ ਘਰ ਦੇ ਘਰ ਉਜੜ ਰਹੇ ਹਨ। ਇਸ ਨਸ਼ੇ ਨੇ ਕਿਸੇ ਦੇ ਭਰਾ ਨੂੰ ਖਾ ਲਿਆ. ਕਿਸੇ ਦੇ ਪੁੱਤ ਨੂੰ ਤੇ ਕਿਸੇ ਦੇ ਪਤੀ ਨੂੰ ਖਾ ਲਿਆ। ਇਸ ਨਸ਼ੇ ਦੀ ਪੁਰਤੀ ਦੇ ਲਈ ਨਸ਼ੇ ਦਾ ਆਦੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰ ਸਕਦਾ ਹੈ। ਚਾਹੇ ਉਹ ਕਿਸੇ ਨੂੰ ਜਾਨੋਂ ਮਾਰ ਦੇਣਾ ਹੀ ਕਿਉਂ ਨਾ ਹੋਵੇ। ਇਸੇ ਤਰ੍ਹਾਂ ਦਾ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨਸ਼ੇ ਚ ਧੁੱਤ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

wife

ਮ੍ਰਿਤਕ ਮਹਿਲਾ ਦੇ ਭਰਾ ਨੇ ਦੱਸਿਆ ਕਿ 6 ਸਾਲ ਪਹਿਲਾ ਉਸਦਾ ਵਿਆਹ ਇਕ ਰਿਕਸ਼ਾ ਚਾਲਕ ਗੇ ਨਾਲ ਹੋਇਆ ਸੀ। ਨਸ਼ੇ ਦੀ ਹਾਲਤ ਚ ਉਹ ਉਸਦੀ ਭੈਣ ਦੇ ਨਾਲ ਕੁੱਟਮਾਰ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਹੀ ਇਕ ਵਾਰ ਫਿਰ ਤੋਂ ਉਹ ਨਸ਼ੇ ਦੀ ਹਾਲਤ ਚ ਉਸਦੀ ਭੈਣ ਦੇ ਨਾਲ ਕੁੱਟਮਾਰ ਕੀਤੀ ਤੇ ਉਸਦਾ ਗਲਾ ਘੁੱਟ ਕੇ ਉਸਨੂੰ ਜਾਣੋਂ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੇ ਖੁਦ ਨੂੰ ਬਚਾਉਣ ਲਈ ਆਪਣੀ ਪਤਨੀ ਦੀ ਲਾਸ਼ ਨੂੰ ਪੱਖੇ ਦੇ ਨਾਲ ਲਟਾ ਦਿੱਤੀ ਤਾ ਜੋ ਉਹ ਬੱਚ ਸਕੇ। ਫਿਲਹਾਲ ਮੌਕੇ ਤੇ  ਪਹੁੰਚੀ ਪੁਲਿਸ ਨੇ ਆਰੋਪੀ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY