ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਿਸ ਪ੍ਰਸ਼ਾਸ਼ਨ ਜਿੱਥੇ ਇਕ ਪਾਸੇ ਆਮ ਜਨਤਾ  ਨੂੰ ਗੈਰ-ਸਮਾਜਿਕ ਕੰਮਾਂ ਤੋਂ ਸਾਫ ਸੁਥਰਾ ਪ੍ਰਸ਼ਾਸਨ ਦੇਣ ਦਾ ਦਾਅਵਾ ਕਰਦੀ ਹੈ ਉੱਥੇ ਹੀ ਇਸਦੀ ਅਸਲ ਸੱਚਾਈ ਕੁਝ ਹੋਰ ਹੀ ਹੁੰਦੀ ਹੈ। ਜੀ ਹਾਂ ਨੌਜਵਾਨ ਵਰਗ ਵੱਲੋਂ ਗੈਰ ਸਮਾਜਿਕ ਕੰਮਾਂ ਚ ਲੱਗ ਕੇ ਲੱਖਾ ਰੁਪਏ ਬਰਬਾਦ ਕੀਤੇ ਜਾਂਦੇ ਹਨ ਤੇ ਨਾਲ ਹੀ ਆਪਣੀ ਜਿੰਦਗੀ ਨੂੰ ਵੀ ਬਰਬਾਦ ਕਰਦੇ ਹਨ। ਜਿਸ ਤੇ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਕੀਤਾ ਜਾਂਦਾ ਹੈ। ਕਿਉਂਕਿ ਅਜਿਹੇ ਕੰਮ ਉਹਨਾਂ ਦੀਆਂ ਅੱਖਾਂ ਚ ਧੁੜ ਪਾ ਕੇ ਕੀਤਾ ਜਾਂਦਾ ਹੈ। ਕੁਝ ਇਸ ਤਰ੍ਹਾਂ ਦਾ ਮਾਮਲੇ ਹੁਣ ਵਿਸ਼ਵ ਕੱਪ ਦੌਰਾਨ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਇਸ ਦੌਰਾਨ ਲੱਖਾਂ ਰੁਪਏ ਦਾ ਸੱਟਾਂ ਲਗਾਇਆ ਜਾ ਰਹੀ ਹੈ।

gambling on cricket

ਮੁੱਖ ਗੱਲ ਹੈ ਕਿ ਇਸ ਮਾਮਲੇ ਤੇ ਪੁਲਿਸ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਲਾਲਾਬਾਦ ਚ ਵਿਸ਼ਵ ਕੱਪ ਦੇ ਮੈਚ ਦੌਰਾਨ ਸੱਟਾ ਲਗਾਇਆ ਜਾ ਰਿਹਾ ਹੈ। ਪਰ ਇਸ ਤੇ ਪੁਲਿਸ ਦਾ ਕੋਈ ਵੀ ਧਿਆਨ ਨਹੀਂ ਹੈ। ਜੇਕਰ ਧਿਆਨ ਚ ਹੈ ਵੀ ਤਾਂ ਵੀ ਉਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਸੱਟਾਂ ਲਗਾਉਣ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

gambling on cricket

ਦੱਸਣਯੋਗ ਗੱਲ ਹੈ ਕਿ ਅੱਜ ਦੇ ਸਮੇਂ ਚ ਨੌਜਵਾਨ ਬੇਰੁਜਗਾਰ ਹਨ ਤੇ ਉਹ ਆਪਣਾ ਸਾਰਾ ਸਮਾਂ ਇੰਟਰਨੈਟ ਤੇ ਮੈਚ ਤੇ ਬਿਤਾ ਰਹੇ ਹਨ। ਜੋ ਕਿ ਉਹਨਾਂ ਦੇ ਭਵਿੱਖ ਲਈ ਬਿੱਲਕੁਲ ਵੀ ਠੀਕ ਨਹੀਂ ਹੈ। ਨੌਜਵਾਨ ਪੀੜੀ ਪੈਸੇ ਕਮਾਉਣਾ ਚਾਹੁੰਦੀ ਹੈ ਤੇ ਇਸ ਲਈ ਉਹ ਪੈਸੇ ਕਮਾਉਣ ਲਈ ਕੁਝ ਵੀ ਕਰਨਾ ਚਾਹੁੰਦੀ ਹੈ। ਪੈਸੇ ਲਈ ਉਹ ਕਿਸੇ ਵੀ ਤਰ੍ਹਾਂ ਦੇ ਕੰਮ ਕਰਨ ਲਈ ਤਿਆਰ ਹੈ। ਭਾਵੇ ਉਹ ਕੰਮ ਉਹਨਾਂ ਦੇ ਭਵਿੱਖ ਨਹੀਂ ਸਹੀ  ਵੀ ਨਾ ਹੋਵੇ।

gambling on cricket

ਉੱਥੇ ਹੀ ਜੇਕਰ ਵਿਸ਼ਵ ਕੱਪ ਦੌਰਾਰ ਲੱਗਣ ਵਾਲੇ ਸੱਟੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਨੌਜਵਾਨ ਪੈਸੇ ਕਮਾਉਣਾ ਜਿਆਦਾ ਪਸੰਦ ਕਰਦੇ ਹਨ। ਸੱਟਾ ਲਗਾਉਣ ਦੇ ਕਾਰਨ ਕਈ ਘਰ ਬਰਬਾਦ ਹੋ ਗਏ ਹਨ ਇਸਦੇ ਬਾਵਜੁਦ ਵੀ ਇਸ ਤਰ੍ਹਾਂ ਦੇ ਮਾਮਲੇ ਰੁਕਦੇ ਨਹੀਂ ਸਗੋਂ ਵਧਦੇ ਹੀ ਚੱਲੇ ਜਾਂਦੇ ਹਨ। ਇਹਨਾਂ ਸੱਟਾਂ ਦੇ ਕਾਰਨ ਲੋਕਾਂ ਦੇ ਲੱਖਾਂ ਦੀ ਰੁਪਏ ਬਰਬਾਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਲੋਕ ਕਰਜਾਂ ਲੈਣ ਲੱਗ ਜਾਂਦੇ ਹਨ ਇਸ ਤੋਂ ਬਾਅਦ ਉਹਨਾਂ ਦਾ ਅੰਤ ਖੁਦਕੁਸ਼ੀ ਦੇ ਨਾਲ ਹੁੰਦਾ ਹੈ। ਇਹਨਾਂ ਸੱਟਾਂ ਬਜਾਰ ਚ ਸਿਆਸਤਦਾਨਾਂ ਦਾ ਵੀ ਹੱਥ ਹੁੰਦਾ ਹੈ ਜਿਹਨਾਂ ਦੇ ਸਿਰ ਤੇ ਇਹ ਸੱਟਾਂ ਬਜਾਰਾ ਚੱਲਦਾ ਹੈ। ਸਿਆਸਤ ਦਾ ਹੀ ਸਹਾਰਾਂ ਲੈਕੇ ਲੋਕ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਨੂੰ ਅੰਜਾਮ ਦਿੰਦੇ ਹਨ। ਕਿਉਂਕਿ ਉਹ ਸਿਆਸੀ ਲੋਕਾਂ ਦਾ ਸਹਾਰਾ ਲੈਕੇ ਇਸ ਮਾਮਲੇ ਤੋਂ ਬੱਚ ਜਾਂਦੇ ਹਨ।