ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਦਾ ਫਤਿਹਵੀਰ ਹਰ ਕੋਈ ਫਤਿਹਵੀਰ ਦੀ ਲੰਬੀ ਉਮਰ ਤੇ ਉਸਦੇ ਬੱਚਣ ਦੀ ਅਰਦਾਸ ਕਰ ਰਿਹਾ ਹੈ। ਪਿਛਲੇ ਪੰਜ ਦਿਨਾਂ ਤੋਂ ਫਤਿਹਵੀਰ 150 ਫੁੱਟ ਡੁੱਘੇ ਬੋਰਵੈੱਲ ਚ ਡਿੱਗਿਆ ਹੋਇਆ ਹੈ ਜਿਸਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਪੰਜ ਦਿਨ ਨੰਨ੍ਹੀ ਜਾਨ ਬਿਨਾਂ ਪਾਣੀ ਦੀ ਇਕ ਬੁੰਦ ਦੇ ਬੋਰ ਚ ਫਸੇ ਹੋਈ ਹੈ। ਹਰ ਕੋਈ ਅਰਦਾਸ ਕਰ ਰਹੇ ਹਨ। ਤਾਂ ਜੋ ਫਤਿਹਵੀਰ ਸਹੀ ਸਲਾਮਤ ਬਾਹਰ ਆ ਸਕੇ।

fatehveer

ਦਸ ਦਈਏ ਕਿ ਜਿਸ ਬੋਰਵੈੱਲ ਚ ਡਿੱਗਿਆ ਹੈ ਉਹ ਬੋਰਵੈੱਲ ਹੁਣ ਦਾ ਨਹੀਂ ਸਗੋਂ ਪਿਛਲੇ 6 ਸਾਲ ਪੁਰਾਣਾ ਹੈ। ਜਿਸਦੀ ਵਰਤੋਂ ਉਸ ਵੇਲੇ ਸਮਾਪਤ ਹੋ ਗਈ ਜਦੋ ਇਸ ਬੋਰਵੈੱਲ ਚੋਂ ਪਾਣੀ ਆਉਣਾ ਬੰਦ ਹੋ ਗਿਆ। ਦੱਸਣਯੋਗ ਗੱਲ ਹੈ ਕਿ ਵਿਆਹ ਦੇ ਕਰੀਬ 7 ਸਾਲਾਂ ਬਾਅਦ ਫਤਿਹਵੀਰ ਦਾ ਜਨਮ ਹੋਇਆ।

fatehveer

ਫਤਿਹਵੀਰ ਦੇ ਦਾਦਾ ਨੇ ਕਰੀਬ 28 ਸਾਲ ਪਹਿਲਾ 150 ਫੁੱਟ ਬੋਰ ਪੁਟਵਾਇਆ ਸੀ। ਬੋਰ ਚੋਂ ਪਾਣੀ ਪੱਧਰ ਡਿੱਗਣ ਤੋਂ ਬਾਅਦ 6 ਸਾਲ ਪਹਿਲਾ ਬੋਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਸਨੂੰ ਐਂਵੈ ਹੀ ਛੱਡ ਦਿੱਤਾ ਗਿਆ।  ਜਿਸ ਚ ਫਤਿਹਵੀਰ ਡਿੱਗ ਗਿਆ। ਅੱਜ ਸੂਬੇ ਭਰ ਚ ਫਤਿਹਵੀਰ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਰੋਸ ਚ ਆਏ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਨਕਾਮੀ ਦੇ ਕਾਰਨ ਫਤਿਹਵੀਰ ਨੂੰ ਇਹਨਾਂ ਸਹਿਣਾ ਪੈ ਰਿਹਾ ਹੈ।

LEAVE A REPLY